ਗਾਜ਼ਾ: ਇਜ਼ਰਾਇਲੀ ਹਮਲੇ ’ਚ 44 ਫਲਸਤੀਨੀ ਹਲਾਕ
ਕਾਹਿਰਾ: ਗਾਜ਼ਾ ’ਚ ਇਜ਼ਰਾਇਲੀ ਫੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ 44 ਫਲਸਤੀਨੀ ਮਾਰੇ ਗਏ ਹਨ। ਇਨ੍ਹਾਂ ’ਚੋਂ 25 ਵਿਅਕਤੀ ਉਸ ਸਮੇਂ ਮਾਰੇ ਗਏ ਜਦੋਂ ਗਾਜ਼ਾ ਪੱਟੀ ਦੇ ਨੇਤਜ਼ਰੀਮ ’ਚ ਭੋਜਨ ਸਮੱਗਰੀ ਲਈ ਟਰੱਕਾਂ ਦੀ ਉਡੀਕ ਕਰ ਰਹੇ ਲੋਕਾਂ ’ਤੇ ਇਜ਼ਰਾਇਲੀ...
Advertisement
ਕਾਹਿਰਾ: ਗਾਜ਼ਾ ’ਚ ਇਜ਼ਰਾਇਲੀ ਫੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ 44 ਫਲਸਤੀਨੀ ਮਾਰੇ ਗਏ ਹਨ। ਇਨ੍ਹਾਂ ’ਚੋਂ 25 ਵਿਅਕਤੀ ਉਸ ਸਮੇਂ ਮਾਰੇ ਗਏ ਜਦੋਂ ਗਾਜ਼ਾ ਪੱਟੀ ਦੇ ਨੇਤਜ਼ਰੀਮ ’ਚ ਭੋਜਨ ਸਮੱਗਰੀ ਲਈ ਟਰੱਕਾਂ ਦੀ ਉਡੀਕ ਕਰ ਰਹੇ ਲੋਕਾਂ ’ਤੇ ਇਜ਼ਰਾਇਲੀ ਫੌਜੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੀਰ ਅਲ-ਬਲਾਹ ’ਚ ਇਜ਼ਰਾਇਲੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 19 ਵਿਅਕਤੀ ਮਾਰੇ ਗਏ। ਉਧਰ ਯੁਨੀਸੈਫ ਨੇ ਚਿਤਾਵਨੀ ਦਿੱਤੀ ਹੈ ਕਿ ਪਾਣੀ ਦੇ ਸੰਕਟ ਕਾਰਨ ਗਾਜ਼ਾ ’ਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਕਿ ਭੀੜ ’ਚੋਂ ਜਵਾਨਾਂ ਵੱਲ ਵੱਧ ਰਹੇ ਸ਼ੱਕੀ ਅਤਿਵਾਦੀਆਂ ਨੂੰ ਖਿੰਡਾਉਣ ਲਈ ਉਨ੍ਹਾਂ ਗੋਲੀਆਂ ਚਲਾਈਆਂ ਸਨ। -ਰਾਇਟਰਜ਼
Advertisement
Advertisement