ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ: ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ਵਿੱਚ 34 ਹਲਾਕ

ਸਹਾਇਤਾ ਕੇਂਦਰਾਂ ਤੋਂ ਭੋਜਨ ਲੈਣ ਜਾਂਦੇ ਫਲਸਤੀਨੀਆਂ ’ਤੇ ਚਲਾਈ ਗੋਲੀ; ਸੰਯੁਕਤ ਰਾਸ਼ਟਰ ਵੱਲੋਂ ਇਜ਼ਰਾਈਲ ਦੀ ਨਿਖੇਧੀ
ਗਾਜ਼ਾ ਵਿੱਚ ਭੋਜਨ ਤੇ ਹੋਰ ਖੁਰਾਕੀ ਸਮੱਗਰੀ ਲੈ ਕੇ ਪਰਤਦੇ ਹੋਏ ਫਲਸਤੀਨੀ। -ਫੋਟੋ: ਪੀਟੀਆਈ
Advertisement

ਕਾਹਿਰਾ/ਗਾਜ਼ਾ, 16 ਜੂਨ

ਇਜ਼ਰਾਈਲ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 34 ਫਲਸਤੀਨੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਅੱਧੇ ਫਲਸਤੀਨੀਆਂ ਦੀ ਮੌਤ ਅਮਰੀਕਾ ਦੀ ਸਹਾਇਤਾ ਪ੍ਰਾਪਤ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ (ਜੀਐੱਚਐੱਫ) ਵੱਲੋਂ ਚਲਾਏ ਜਾਂਦੇ ਦੋ ਸਹਾਇਤਾ ਕੇਂਦਰਾਂ ਨੇੜੇ ਹੋਈ। ਖੇਤਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ, ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।

Advertisement

ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਰਾਫਾਹ ਵਿੱਚ ਇੱਕ ਸਹਾਇਤਾ ਕੇਂਦਰ ਨੇੜੇ ਘੱਟੋ-ਘੱਟ 20 ਜਣੇ ਮਾਰੇ ਗਏ, ਜਦੋਂਕਿ 200 ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਲਗਪਗ ਤਿੰਨ ਮਹੀਨਿਆਂ ਦੀ ਨਾਕਾਬੰਦੀ ਅੰਸ਼ਿਕ ਤੌਰ ’ਤੇ ਹਟਾ ਦਿੱਤੀ ਸੀ, ਜਿਸ ਮਗਰੋਂ ਮਈ ਦੇ ਅਖ਼ੀਰ ਵਿੱਚ ਇਸ ਫਾਊਂਡੇਸ਼ਨ ਨੇ ਗਾਜਾ ਵਿੱਚ ਖੁਰਾਕੀ ਪੈਕੇਟ ਵੰਡਣੇ ਸ਼ੁਰੂ ਕੀਤੇ ਹਨ। ਭੋਜਨ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਵੱਡੇ ਪੱਧਰ ’ਤੇ ਗੋਲੀਬਾਰੀ ਵਿੱਚ ਫਲਸਤੀਨੀ ਮਾਰੇ ਜਾਣ ਦੀ ਇਹ ਤਾਜ਼ਾ ਘਟਨਾ ਹੈ। ਇਜ਼ਰਾਈਲ ਨੇ ਗਾਜ਼ਾ ਵਿੱਚ ਭੋਜਨ ਸਮੱਗਰੀ ਵੰਡਣ ਦੀ ਜ਼ਿੰਮੇਵਾਰੀ ਗਾਜ਼ਾ ਮਾਨਵਤਾਵਾਦੀ ਫਾਊਂਡੇਸ਼ਨ ਨੂੰ ਸੌਂਪੀ ਹੈ। ਇਹ ਫਾਊਂਡੇਸ਼ਨ ਇਜ਼ਰਾਇਲੀ ਫੌਜਾਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਤਿੰਨ ਥਾਵਾਂ ’ਤੇ ਖ਼ੁਰਾਕੀ ਵਸਤਾਂ ਵੰਡਦੀ ਹੈ।

ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਦੀ ਸਹਾਇਤਾ ਪ੍ਰਾਪਤ ਵੰਡ ਪ੍ਰਣਾਲੀ ਨੂੰ ਨਾਕਾਫ਼ੀ, ਖਤਰਨਾਕ ਅਤੇ ਮਾਨਵੀ ਨਿਰਪੱਖਤਾ ਦੇ ਸਿਧਾਂਤਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਸ ਨੂੰ ਰੱਦ ਕਰ ਦਿੱਤਾ। ਇਜ਼ਰਾਇਲੀ ਫੌਜ ਵੱਲੋਂ ਇਸ ਸਬੰਧੀ ਫੌਰੀ ਕੋਈ ਪ੍ਰਤੀਕਰਿਆ ਨਹੀਂ ਆਈ। ਹਾਲਾਕਿ, ਇਜ਼ਰਾਈਲ ਨੇ ਪਿਛਲੀਆਂ ਘਟਨਾਵਾਂ ਵਿੱਚ ਕਦੇ-ਕਦੇ ਸਹਾਇਤਾ ਕੇਂਦਰਾਂ ਨੇੜੇ ਆਪਣੇ ਫੌਜੀਆਂ ਵੱਲੋਂ ਗੋਲੀਬਾਰੀ ਕਰਨ ਦੀ ਗੱਲ ਕਬੂਲੀ ਹੈ। ਜਦਕਿ ਉਹ ਹਿੰਸਾ ਭੜਕਾਉਣ ਲਈ ਅਤਿਵਾਦੀਆਂ ’ਤੇ ਦੋਸ਼ ਮੜ੍ਹਦਾ ਰਿਹਾ ਹੈ।

ਗਾਜ਼ਾ ਸਿਹਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਫਾਊਂਡੇਸ਼ਨ ਵਲੋਂ ਮੁਹਿੰਮ ਸ਼ੁਰੂ ਕੀਤੇ ਜਾਣ ਮਗਰੋਂ ਹੁਣ ਤੱਕ ਸਹਾਇਤਾ ਕੇਂਦਰਾਂ ਨੇੜੇ ਘੱਟੋ-ਘੱਟ 300 ਜਣੇ ਮਾਰੇ ਗਏ, ਜਦਕਿ 2600 ਤੋਂ ਵੱਧ ਜ਼ਖ਼ਮੀ ਹੋਏ ਹਨ। -ਰਾਇਟਰਜ਼

Advertisement
Show comments