ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਸਲਾਮੀ ਕਾਰਕੁਨਾਂ ਨਾਲ ਝੜਪ ’ਚ ਪੁਲੀਸ ਅਧਿਕਾਰੀ ਸਣੇ ਪੰਜ ਹਲਾਕ

ਦਰਜਨਾਂ ਅਧਿਕਾਰੀ ਜ਼ਖ਼ਮੀ
ਲਾਹੌਰ ਨੇੜੇ ਮੁਰੀਦਕੇ ’ਚ ਝੜਪਾਂ ਦੌਰਾਨ ਸੜੇ ਵਾਹਨਾਂ ਕੋਲ ਖੜੇ ਹੋਏ ਸਥਾਨਕ ਲੋਕ। -ਫੋਟੋ: AP/PTI
Advertisement
ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਅੱਜ ਕੱਟੜਪੰਥੀ ਇਸਲਾਮੀ ਗੁੱਟ ਦੇ ਹਜ਼ਾਰਾਂ ਕਾਰਕੁਨਾਂ ਦੀ ਸੁਰੱਖਿਆ ਜਵਾਨਾਂ ਨਾਲ ਝੜਪ ਹੋ ਗਈ, ਜਿਸ ’ਚ ਇੱਕ ਪੁਲੀਸ ਅਧਿਕਾਰੀ ਸਣੇ ਪੰਜ ਜਣੇ ਮਾਰੇ ਗਏ ਅਤੇ ਦਰਜਨਾਂ ਅਧਿਕਾਰੀ ਜ਼ਖ਼ਮੀ ਹੋ ਗਏ।

ਤਹਿਰੀਕ-ਏ-ਲਬਾਇਕ (ਟੀ ਐੱਲ ਪੀ) ਨੇ ਇਸਲਾਮਾਬਾਦ ’ਚ ਅਮੀਰਕੀ ਅੰਬੈਸੀ ਤੱਕ ਮਾਰਚ ਅਤੇ ਗਾਜ਼ਾ ਦੇ ਲੋਕਾਂ ਦੀ ਹਮਾਇਤ ’ਚ ਧਰਨੇ ਦੇ ਐਲਾਨ ਨਾਲ ਸ਼ੁੱਕਰਵਾਰ ਨੂੰ ਲਾਹੌਰ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਪ੍ਰਦਰਸ਼ਨਕਾਰੀ ਸ਼ਾਹਰਾਹ (ਜੀ ਟੀ ਰੋਡ) ’ਤੇ ਲਾਹੌਰ ਤੋਂ ਲਗਪਗ 40 ਕਿਲੋਮੀਟਰ ਦੂਰ ਮੁਰੀਦਕੇ ਤੱਕ ਪਹੁੰਚਣ ’ਚ ਕਾਮਯਾਬ ਹੋ ਗਏ ਜਿੱਥੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਦੇ ਆਗੂੁਆਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ’ਤੇ ਪੁਲੀਸ ਨੇ ਸੜਕ ਖਾਲੀ ਕਰਵਾਉਣ ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

ਪੁਲੀਸ ਮੁਤਾਬਕ ਅਪਰੇਸ਼ਨ ਲਗਪਗ ਪੰਜ ਘੰਟੇ ਚੱਲਿਆ ਤੇ ਅੱਜ ਤੜਕੇ ਸਮਾਪਤ ਹੋਇਆ ਕਿਉਂਕਿ ਪ੍ਰਦਰਸ਼ਨਕਾਰੀ, ਜੋ ਡੰਡੇ-ਸੋਟਿਆਂ, ਇੱਟਾਂ, ਪੈਟਰੋਲ ਬੰਬਾਂ ਤੇ ਬੰਦੂਕਾਂ ਨਾਲ ਲੈਸ ਸਨ, ਜਵਾਨਾਂ ਨਾਲ ਲਗਾਤਾਰ ਭਿੜਦੇ ਰਹੇ। ਝੜਪਾਂ ’ਚ ਇੱਕ ਨਾਗਰਿਕ ਤੇ ਤਿੰਨ ਪ੍ਰਦਰਸ਼ਨਕਾਰੀ ਵੀ ਮਾਰੇ ਗਏ ਜਦਕਿ ਅੱਠ ਜਣੇ ਜ਼ਖ਼ਮੀ ਹੋਏ ਹਨ।’’ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ 40 ਸਰਕਾਰੀ ਤੇ ਪ੍ਰਾਈਵੇਟ ਵਾਹਨਾਂ ਨੂੰ ਅੱਗ ਲਾ ਦਿੱਤੀ।

Advertisement
Show comments