ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਲੋਬਲ ਸਟੂਡੈਂਟ ਪ੍ਰਾਈਜ਼ ਲਈ ਪੰਜ ਭਾਰਤੀਆਂ ਦੀ ਚੋਣ

ਭਾਰਤ ਦੇ ਪੰਜ ਵਿਦਿਆਰਥੀ ਉਨ੍ਹਾਂ 50 ਵਿਦਿਆਰਥੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਸਿੱਖਿਆ ਤੇ ਸਮਾਜ ’ਤੇ ਪ੍ਰਭਾਵ ਪਾਉਣ ਲਈ ਵੱਕਾਰੀ ਇਕ ਲੱਖ ਡਾਲਰ ਦੇ ਗਲੋਬਲ ਸਟੂਡੈਂਟ ਪ੍ਰਾਈਜ਼-2025 ਲਈ ਚੁਣਿਆ ਗਿਆ ਹੈ। ਚੁਣੇ ਭਾਰਤੀ ਵਿਦਿਆਰਥੀਆਂ ’ਚ ਜੈਪੁਰ ਦੇ...
Advertisement

ਭਾਰਤ ਦੇ ਪੰਜ ਵਿਦਿਆਰਥੀ ਉਨ੍ਹਾਂ 50 ਵਿਦਿਆਰਥੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਸਿੱਖਿਆ ਤੇ ਸਮਾਜ ’ਤੇ ਪ੍ਰਭਾਵ ਪਾਉਣ ਲਈ ਵੱਕਾਰੀ ਇਕ ਲੱਖ ਡਾਲਰ ਦੇ ਗਲੋਬਲ ਸਟੂਡੈਂਟ ਪ੍ਰਾਈਜ਼-2025 ਲਈ ਚੁਣਿਆ ਗਿਆ ਹੈ। ਚੁਣੇ ਭਾਰਤੀ ਵਿਦਿਆਰਥੀਆਂ ’ਚ ਜੈਪੁਰ ਦੇ ਜੈਸ੍ਰੀ ਪੇਰੀਵਾਲ ਇੰਟਰਨੈਸ਼ਨਲ ਸਕੂਲ ਦੇ ਆਦਰਸ਼ ਕੁਮਾਰ ਤੇ ਮੰਨਤ ਸਮਰਾ, ਮਹਾਰਾਸ਼ਟਰ ਦੇ ਸੈਕੰਡਰੀ ਐਂਡ ਹਾਇਰ ਸੈਕੰਡਰੀ ਕਸਮਪੁਰਾ ਦਾ ਧੀਰਜ ਗਟਮਨੇ, ਦਿ ਇੰਟਰਨੈਸ਼ਨਲ ਸਕੂਲ ਬੰਗਲੌਰ ਦਾ ਜਹਾਨ ਅਰੋੜਾ ਤੇ ਦਿੱਲੀ ਐੱਨਸੀਆਰ ਖੇਤਰ ਹੈਰੀਟੇਜ ਇੰਟਰਨੈਸ਼ਨਲ ਐਕਸਪੀਰੀਐਂਸ ਸਕੂਲ ਦਾ ਸ਼ਿਵਾਂਸ ਗੁਪਤਾ ਸ਼ਾਮਲ ਹਨ। ਉਨ੍ਹਾਂ ਨੂੰ 148 ਦੇਸ਼ਾਂ ਤੋਂ ਪ੍ਰਾਪਤ ਹੋਈਆਂ ਤਕਰੀਬਨ 11 ਹਜ਼ਾਰ ਨਾਮਜ਼ਦਗੀਆਂ ’ਚੋਂ ਚੁਣਿਆ ਗਿਆ ਹੈ। ਗਲੋਬਲ ਸਟੂਡੈਂਟ ਪ੍ਰਾਈਜ਼-2025 ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਖੁੱਲ੍ਹਾ ਹੈ ਜੋ ਘੱਟੋ-ਘੱਟ 16 ਸਾਲ ਦੇ ਹਨ ਤੇ ਕਿਸੇ ਸਿਖਲਾਈ ਤੇ ਹੁਨਰ ਪ੍ਰੋਗਰਾਮ ’ਚ ਨਾਮਜ਼ਦ ਹਨ।

Advertisement
Advertisement