ਲੰਡਨ ਵਿੱਚ ਬੀਬੀਸੀ ਦੇ ਪੁਰਾਣੇ ਹੈੱਡਕੁਆਰਟਰ ਵਿੱਚ ਅੱਗ ਲੱਗੀ
ਨੌਂ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਦੇ ਕਾਰਨ ਪਤਾ ਨਾ ਲੱਗੇ
Advertisement
Fire breaks out at former BBC headquarters in west London ਇੱਥੋਂ ਦੀ ਵਾਈਟ ਸਿਟੀ ਵਿੱਚ ਬੀਬੀਸੀ ਦੇ ਪੁਰਾਣੇ ਹੈੱਡਕੁਆਰਟਰ ਟੈਲੀਵਿਜ਼ਨ ਸੈਂਟਰ ਵਿੱਚ ਅੱਗ ਲੱਗ ਗਈ ਤੇ ਅੱਗ ਬੁਝਾਉਣ ਲਈ ਲਗਪਗ 100 ਫਾਇਰਫਾਈਟਰਾਂ ਨੂੰ ਸੱਦਿਆ ਗਿਆ। ਇਹ ਪਤਾ ਲੱਗਿਆ ਹੈ ਕਿ ਨੌਂ ਮੰਜ਼ਿਲਾ ਇਮਾਰਤ ਵਿਚ ਅੱਜ ਤੜਕੇ ਅੱਗ ਲੱਗ ਗਈ ਤੇ ਅੱਗ ਬੁਝਾਉਣ ਲਈ ਨੇੜਲੇ ਕਈ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ।
ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਹੈਮਰਸਮਿਥ, ਉੱਤਰੀ ਕੈਂਗਸਟਿੰਨ ਅਤੇ ਆਲੇ ਦੁਆਲੇ ਦੇ ਫਾਇਰ ਸਟੇਸ਼ਨਾਂ ਤੋਂ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਅੱਗ ਇਸ ਸਮੇਂ ਉੱਪਰਲੀਆਂ ਮੰਜ਼ਿਲਾਂ ਨੂੰ ਲੱਗੀ ਹੋਈ ਹੈ। ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗਿਆ ਹੈ ਤੇ ਜਾਨੀ ਨੁਕਸਾਨ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ। ਰਾਇਟਰਜ਼
Advertisement
Advertisement