ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਦੇ ਕਰਜ਼ੇ ਲਈ ਫਰੀਜ਼ ਕੀਤੀ ਰੂਸੀ ਸੰਪਤੀ ਦੀ ਵਰਤੋਂ ਕਰਨ ਦੀ ਯੋਜਨਾ
EU floats plan to use frozen Russian assets for Ukraine loan, bypassing a Hungary veto ਯੂਰਪੀਅਨ ਯੂਨੀਅਨ ਨੇ ਹੰਗਰੀ ਦੇ ਵੀਟੋ ਨੂੰ ਨਜ਼ਰਅੰਦਾਜ਼ ਕਰਦਿਆਂ ਜੰਗ ਦੌਰਾਨ ਯੂਕਰੇਨ ਦੀ ਵਿੱਤੀ ਮਜ਼ਬੂਤੀ ਲਈ ਫਰੀਜ਼ ਕੀਤੀ ਰੂਸੀ ਜਾਇਦਾਦਾਂ ਦੀ ਵਰਤੋਂ ਕਰਨ ਬਾਰੇ ਚਰਚਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਸਿਰਫ਼ ਉਦੋਂ ਹੀ ਮੁਆਵਜ਼ਾ ਕਰਜ਼ਾ ਵਾਪਸ ਕਰੇਗਾ ਜਦੋਂ ਉਸ ਨੂੰ ਯੁੱਧ ਦੌਰਾਨ ਹੋਏ ਨੁਕਸਾਨ ਲਈ ਰੂਸ ਤੋਂ ਮੁਆਵਜ਼ਾ ਮਿਲ ਜਾਵੇ। ਇਸ ਸਬੰਧੀ ਵਿਚਾਰ ਪਿਛਲੇ ਹਫ਼ਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੌਨ ਡੇਰ ਲੇਅਨ ਵਲੋਂ ਪ੍ਰਗਟਾਏ ਗਏ ਸਨ। ਵੌਨ ਡੇਰ ਲੇਅਨ ਨੇ ਕਿਹਾ ਕਿ ਕਰਜ਼ੇ ਦਾ ਪ੍ਰਬੰਧ ਮਾਸਕੋ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਪੱਛਮ ਵਿੱਚ ਫ੍ਰੀਜ਼ ਕੀਤੀਆਂ ਗਈਆਂ ਰੂਸੀ ਕੇਂਦਰੀ ਬੈਂਕ ਦੀਆਂ ਜਾਇਦਾਦਾਂ ਨਾਲ ਜੁੜੇ ਨਕਦ ਬਕਾਏ ਦੇ ਆਧਾਰ ’ਤੇ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਸੰਪਤੀਆਂ ਨੂੰ ਜ਼ਬਤ ਕਰਨਾ ਸ਼ਾਮਲ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕਰਜ਼ਾਇਸ ਤਰੀਕੇ ਨਾਲ ਦਿੱਤਾ ਜਾਵੇਗਾ ਤਾਂ ਕਿ ਹੰਗਰੀ ਵਲੋਂ ਵੀਟੋ ਦੀ ਰੋਕ ਅੜਿੱਕੇ ਨਾ ਆਵੇ। ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਸਾਰੇ 27 ਮੈਂਬਰ ਦੇਸ਼ਾਂ ਵਿੱਚੋਂ ਸਿਰਫ ਹੰਗਰੀ ਦੇ ਰੂਸ ਨਾਲ ਦੋਸਤਾਨਾ ਸਬੰਧ ਹਨ ਜਿਸ ਦੀ ਰੂਸੀ ਤੇਲ ਦੀ ਖਰੀਦ ਟਰੰਪ ਪ੍ਰਸ਼ਾਸਨ ਲਈ ਪ੍ਰੇਸ਼ਾਨੀ ਦਾ ਕਾਰਨ ਰਹੀ ਹੈ।