ਇੰਗਲੈਂਡ: ਕੁੱਟਮਾਰ ਦੇ ਮਾਮਲੇ ਵਿੱਚ ਸਿੱਖ ਵਿਅਕਤੀ ਨੂੰ ਜੇਲ੍ਹ
ਲੰਡਨ, 10 ਜੁਲਾਈਇੰਗਲੈਂਡ ਦੇ ਵੈਸਟ ਮਿਡਲੈਂਡਜ਼ ਵਿੱਚ ਕਾਰ ਦੀ ਟੱਕਰ ਦੌਰਾਨ ਕੁੱਟਮਾਰ ਦੇ ਦੋਸ਼ ਹੇਠ 37 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਅਗਸਤ 2021 ਨੂੰ ਵਾਪਰੀ ਸੀ। ਤਿਰਮਿੰਦਰ ਸਿੰਘ ਲਾਲੀ ਨੂੰ ਲੱਗਿਆ...
Advertisement
ਲੰਡਨ, 10 ਜੁਲਾਈਇੰਗਲੈਂਡ ਦੇ ਵੈਸਟ ਮਿਡਲੈਂਡਜ਼ ਵਿੱਚ ਕਾਰ ਦੀ ਟੱਕਰ ਦੌਰਾਨ ਕੁੱਟਮਾਰ ਦੇ ਦੋਸ਼ ਹੇਠ 37 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਅਗਸਤ 2021 ਨੂੰ ਵਾਪਰੀ ਸੀ। ਤਿਰਮਿੰਦਰ ਸਿੰਘ ਲਾਲੀ ਨੂੰ ਲੱਗਿਆ ਕਿ ਦੂਸਰੇ ਵਿਅਕਤੀ ਨੇ ਉਸ ’ਤੇ ਨਸਲੀ ਟਿੱਪਣੀ ਕੀਤੀ ਹੈ ਅਤੇ ਧੱਕਾ ਮਾਰਿਆ ਹੈ। ਇਸ ਦੇ ਜਵਾਬ ਵਿੱਚ ਲਾਲੀ ਨੇ ਉਸ ਵਿਅਕਤੀ ’ਤੇ ਲਗਾਤਾਰ ਮੁੱਕੇ ਜੜੇ। ਹਾਲ ਹੀ ਵਿੱਚ ਵੋਲਵਰਹੈਂਪਟਨ ਕਰਾਊਨ ਕੋਰਟ ’ਚ ਅਦਾਲਤ ਵਿੱਚ ਸੁਣਵਾਈ ਦੌਰਾਨ ਲਾਲੀ ਨੇ ਕਬੂਲ ਕੀਤਾ ਕਿ ਉਹ ‘ਲੋੜ ਤੋਂ ਵੱਧ ਸਵੈ-ਰੱਖਿਅਕ’ ਹੋ ਗਿਆ ਸੀ। -ਪੀਟੀਆਈ
Advertisement
Advertisement