ਪਾਕਿਸਤਾਨ ਤੇ ਨੇਪਾਲ ਵਿੱਚ ਭੂਚਾਲ ਦੇ ਝਟਕੇ; ਪੰਜ ਜ਼ਖ਼ਮੀ
ਕਰਾਚੀ/ਕਾਠਮੰਡੂ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ 5.3 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ ਤੇ ਕਈ ਘਰਾਂ ਨੂੰ ਨੁਕਸਾਨ ਪੁੱਜਿਆ। ਫੌਜ ਦੇ ਅਧਿਕਾਰੀ ਤੌਕੀਰ ਸ਼ਾਹ ਨੇ ਦੱਸਿਆ ਕਿ ਇਹ ਭੂਚਾਲ ਤੜਕੇ ਸਾਢੇ ਤਿੰੰਨ ਵਜੇ ਆਇਆ...
Advertisement
ਕਰਾਚੀ/ਕਾਠਮੰਡੂ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ 5.3 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ ਤੇ ਕਈ ਘਰਾਂ ਨੂੰ ਨੁਕਸਾਨ ਪੁੱਜਿਆ। ਫੌਜ ਦੇ ਅਧਿਕਾਰੀ ਤੌਕੀਰ ਸ਼ਾਹ ਨੇ ਦੱਸਿਆ ਕਿ ਇਹ ਭੂਚਾਲ ਤੜਕੇ ਸਾਢੇ ਤਿੰੰਨ ਵਜੇ ਆਇਆ ਜਿਸ ਦਾ ਕੇਂਦਰ ਬਰਕਾਨ ਨੇੜੇ ਸੀ। ਉਨ੍ਹਾਂ ਦੱਸਿਆ, ‘ਸਾਨੂੰ ਘੱਟੋ-ਘੱਟ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ।’ ਇਸੇ ਤਰ੍ਹਾਂ ਨੇਪਾਲ ਦੇ ਮੁਗੂ ਜ਼ਿਲ੍ਹੇ ਵਿੱਚ ਅੱਜ ਦੁਪਹਿਰ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.8 ਮਾਪੀ ਗਈ। ਇਸ ਭੂਚਾਲ ਕਾਰਨ ਕੋਈ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ। ਭੂਚਾਲ ਦੇ ਝਟਕੇ ਦੁਪਹਿਰ ਢਾਈ ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਜਿਨ੍ਹਾਂ ਦਾ ਕੇਂਦਰ ਪਿੰਡ ਜੀਮਾ ਸੀ। -ਪੀਟੀਆਈ
Advertisement
Advertisement
