Drone Attack: ਯੂਕਰੇਨ ਵੱਲੋਂ ਰੂਸ ਦੇ 65 ਡਰੋਨ ਤਬਾਹ
ਰੂਸ ਨੇ ਦਾਗੇ ਸਨ 111 ਡਰੋਨ
Advertisement
ਕੀਵ, 30 ਮਾਰਚ
ਯੂਕਰੇਨ ਦੀ ਹਵਾਈ ਫੌਜ ਨੇ ਰੂਸ ਵੱਲੋਂ ਰਾਤ ਵੇਲੇ ਦਾਗੇ 111 ਵਿੱਚੋਂ 65 ਡਰੋਨ ਤਬਾਹ ਕਰ ਦਿੱਤੇ ਹਨ। ਇਹ ਜਾਣਕਾਰੀ ਕੀਵ ਦੀ ਹਵਾਈ ਫੌਜ ਦੇ ਬੁਲਾਰੇ ਨੇ ਅੱਜ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਹੋਰ ਡਰੋਨ ਬਿਨਾਂ ਕਿਸੇ ਨੁਕਸਾਨ ਦੇ ਗਾਇਬ ਹੋ ਗਏ। ਜ਼ਿਕਰਯੋਗ ਹੈ ਕਿ ਰੂਸ ਤੇ ਅਮਰੀਕਾ ਦਰਮਿਆਨ ਯੂਕਰੇਨ ਜੰਗ ਰੋਕਣ ਲਈ ਗੱਲਬਾਤ ਹੋਈ ਸੀ ਜਿਸ ਵਿਚ ਯੂਕਰੇਨ ਖ਼ਿਲਾਫ਼ ਜੰਗ ਵਿੱਚ 30 ਦਿਨਾਂ ਦੀ ਜੰਗਬੰਦੀ ਦੇ ਅਮਰੀਕੀ ਪ੍ਰਸਤਾਵ ਦੇ ਵੇਰਵਿਆਂ ਬਾਰੇ ਚਰਚਾ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਵੀ ਡਰੋਨ ਹਮਲੇ ਜਾਰੀ ਹਨ। ਰਾਇਟਰਜ਼
Advertisement
Advertisement