ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Donald Trump: ਇਤਿਹਾਸ ਕਦੀ ਨਹੀਂ ਭੁੱਲੇਗਾ ਕਿ ਅਮਰੀਕੀ ਸੀਲ ਨੇ ਹੀ ਲਾਦੇਨ ਨੂੰ ਗੋਲੀ ਮਾਰੀ ਸੀ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਵਰਲਡ ਟਰੇਡ ਸੈਂਟਰ ’ਤੇ ਹਮਲੇ ਤੋਂ ਸਾਲ ਪਹਿਲਾਂ ਲਾਦੇਨ ਬਾਰੇ ਚਿਤਾਵਨੀ ਦੇਣ ਦਾ ਦਾਅਵਾ ਦੁਹਰਾਇਆ
ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕੀ ਜਲ ਸੈਨਿਕਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਤਿਹਾਸ ਕਦੀ ਨਹੀਂ ਭੁੱਲੇਗਾ ਕਿ ਅਲ-ਕਾਇਦਾ ਆਗੂ ਓਸਾਮਾ ਬਿਨ ਲਾਦੇਨ ਦੇ ਟਿਕਾਣੇ ’ਤੇ ਹਮਲਾ ਕਰਨ ਤੇ ਉਸ ਦੇ ਸਿਰ ’ਤੇ ਗੋਲੀ ਮਾਰਨ ਵਾਲੇ ਅਮਰੀਕੀ ਨੇਵੀ ਸੀਲ ਦੇ ਜਵਾਨ ਸਨ। ਟਰੰਪ ਨੇ ਇਹ ਵੀ ਦੁਹਰਾਇਆ ਕਿ 2001 ’ਚ ਅਲ-ਕਾਇਦਾ ਅਤਿਵਾਦੀਆਂ ਵੱਲੋਂ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰਜ਼ ’ਤੇ ਹਮਲੇ ਤੋਂ ਇੱਕ ਸਾਲ ਪਹਿਲਾਂ ਹੀ ਉਨ੍ਹਾਂ ਲਾਦੇਨ ਬਾਰੇ ਚਿਤਾਵਨੀ ਦਿੱਤੀ ਸੀ। ਅਮਰੀਕੀ ਜਲ ਸੈਨਾ ਦੀ 250ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਐਤਵਾਰ ਨੂੰ ਵਰਜੀਨੀਆ ਦੇ ਨੌਰਫੋਕ ’ਚ ਟਰੰਪ ਨੇ ਕਿਹਾ, ‘ਇਤਿਹਾਸ ਕਦੀ ਨਹੀਂ ਭੁੱਲੇਗਾ ਕਿ ਉਹ ਨੇਵੀ ਸੀਲ ਦੇ ਜਵਾਨ ਸਨ ਜਿਨ੍ਹਾਂ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਅੰਦਰ ਦਾਖਲ ਹੋ ਕੇ ਉਸ ਦੇ ਸਿਰ ’ਚ ਗੋਲੀ ਮਾਰੀ ਸੀ। ਯਾਦ ਰੱਖਣਾ।’ ਉਨ੍ਹਾਂ ਕਿਹਾ ਕਿ ਉਨ੍ਹਾਂ 9/11 ਹਮਲੇ ਤੋਂ ਇੱਕ ਸਾਲ ਪਹਿਲਾਂ ਹੀ ਅਧਿਕਾਰੀਆਂ ਨੂੰ ਲਾਦੇਨ ’ਤੇ ਨਜ਼ਰ ਰੱਖਣ ਲਈ ਕਿਹਾ ਸੀ। ਉਨ੍ਹਾਂ ਕਿਹਾ, ‘ਉਨ੍ਹਾਂ ਨਜ਼ਰ ਨਹੀਂ ਰੱਖੀ। ਇੱਕ ਸਾਲ ਬਾਅਦ ਲਾਦੇਨ ਨੇ ਵਰਲਡ ਟਰੇਡ ਸੈਂਟਰ ਉਡਾ ਦਿੱਤਾ। ਇਸ ਲਈ ਮੈਨੂੰ ਥੋੜ੍ਹਾ ਸਿਹਰਾ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਹੋਰ ਤਾਂ ਮੈਨੂੰ ਦੇਵੇਗਾ ਨਹੀਂ।’

Advertisement

Advertisement
Show comments