ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰੀ ਪਾਕਿਸਤਾਨ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 327 ’ਤੇ ਪੁੱਜੀ

ਮੌਸਮ ਵਿਭਾਗ ਵੱਲੋਂ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ; ਦੇਸ਼ ’ਚ ਹੁਣ ਤੱਕ 650 ਲੋਕਾਂ ਦੀ ਜਾ ਚੁੱਕੀ ਹੈ ਜਾਨ
ਬੁਨੇਰ ਜ਼ਿਲ੍ਹੇ ਦੇ ਪੀਰ ਬਾਬਾ ਇਲਾਕੇ ’ਚ ਹੜ੍ਹ ਕਾਰਨ ਪ੍ਰਭਾਵਿਤ ਪਰਿਵਾਰ ਬਚਿਆ-ਖੁਚਿਆ ਸਾਮਾਨ ਰੱਖ ਕੇ ਬੈਠੇ ਹੋਏ। -ਫੋਟੋ: ਏਪੀ/ਪੀਟੀਆਈ
Advertisement

ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅੱਜ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ, ਜਦਕਿ ਦੇਸ਼ ਦੇ ਉੱਤਰੀ ਹਿੱਸੇ (ਖੈਬਰ ਪਖਤੁੂਨਖਵਾ) ਵਿੱਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 327 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ 26 ਜੂਨ ਤੋਂ ਸ਼ੁਰੂ ਹੋਏ ਮੌਨਸੂਨੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹੁਣ ਤੱਕ ਲਗਪਗ 650 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ 21 ਅਗਸਤ ਤੱਕ ਦੇਸ਼ ਭਰ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਉੱਤਰ-ਪੱਛਮੀ ਇਲਾਕਿਆਂ ਦੇ ਲੋਕਾਂ ਨੂੰ ‘ਇਹਤਿਆਤੀ ਕਦਮ’ ਚੁੱਕਣ ਦੀ ਅਪੀਲ ਕੀਤੀ ਹੈ।

ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਕਿਹਾ ਹੈ ਕਿ ਇਸ ਵਰ੍ਹੇ ਆਮ ਨਾਲੋਂ ਪਹਿਲਾਂ ਸ਼ੁਰੂ ਹੋਇਆ ਮੋਹਲੇਧਾਰ ਮੀਂਹ ਅਗਲੇ ਦੋ ਹਫ਼ਤਿਆਂ ਤੱਕ ਹੋਰ ਜ਼ੋਰਦਾਰ ਤਰੀਕੇ ਨਾਲ ਜਾਰੀ ਰਹਿਣ ਦੇ ਆਸਾਰ ਹਨ। ਐੱਨਡੀਐੱਮਏ ਮੁਤਾਬਕ ਮੋਹਲੇਧਾਰ ਮੌਨਸੂਨੀ ਮੀਂਹ ਅਤੇ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਖੈਬਰ ਪਖਤੂਨਖਵਾ ’ਚ ਘੱਟੋ-ਘੱਟ 327 ਵਿਅਕਤੀ ਮਾਰੇ ਗਏ ਹਨ। ਇਕੱਲੇ ਬੁਨੇਰ ਵਿੱਚ ਹੀ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜੋ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਮਕਾਨ ਢਹਿਣ ਦੀਆਂ ਘਟਨਾਵਾਂ ’ਚ ਘੱਟੋ-ਘੱਟ 137 ਵਿਅਕਤੀ ਜ਼ਖਮੀ ਹੋਏ ਹਨ ਜਦਕਿ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕ, ਪਸ਼ੂ ਤੇ ਵਾਹਨ ਰੁੜ੍ਹ ਗਏ।

Advertisement

ਉੱਤਰੀ ਚੀਨ ’ਚ ਹੜ੍ਹ ਆਉਣ ਕਾਰਨ ਨੌਂ ਮੌਤਾਂ

ਤਾਈਪੈ (ਤਾਇਵਾਨ): ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਖੁਦਮੁਖਤਾਰ ਇਲਾਕੇ ’ਚ ਇੱਕ ਕੈਂਪ ਅਚਾਨਕ ਆਏ ਹੜ੍ਹ ਦੀ ਲਪੇਟ ਆ ਗਿਆ ਜਿਸ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਗਈ ਅਤੇ ਤਿੰਨ ਲਾਪਤਾ ਹੋ ਗਏ।

ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਸਵੇਰੇ ਬਯਾਨੂਰ ਸ਼ਹਿਰ ’ਚ ਉੜਦ ਰੀਅਰ ਬੈਨਰ ’ਚ ਇੱਕ ਨਦੀ ਦੇ ਉੱਪਰਲੇ ਇਲਾਕੇ ’ਚ ਵਾਪਰੀ, ਜਿਸ ਕਾਰਨ ਕੈਂਪ ’ਚ ਠਹਿਰੇ 13 ਵਿਅਕਤੀ ਲਾਪਤਾ ਹੋ ਗਏ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਅੱਜ ਸ਼ਾਮ ਤੱਕ ਇੱਕ ਵਿਅਕਤੀ ਨੂੰ ਬਚਾਅ ਲਿਆ ਗਿਆ ਜਦਕਿ ਨੌਂ ਹੋਰਨਾਂ ਦੀ ਮੌਤ ਦੀ ਪੁਸ਼ਟੀ ਹੋਈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਐਮਰਜੈਂਸੀ ਮੈਨੇਜਮੈਂਟ ਬਿਊਰੋ ਮੁਤਾਬਕ ਤਿੰਨ ਵਿਅਕਤੀ ਹਾਲੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 700 ਤੋਂ ਵੱਧ ਬਚਾਅ ਕਰਮੀ ਤੁਰੰਤ ਘਟਨਾ ਸਥਾਨ ’ਤੇ ਭੇਜੇ ਗਏ ਹਨ। ਐਮਰਜੈਂਸੀ ਮੈਨੇਜਮੈਂਟ ਮੰਤਰਾਲੇ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ । -ਪੀਟੀਆਈ

Advertisement