ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Cyclone Alfred downgraded as millions of Australians stay indoors ਆਸਟਰੇਲੀਆ: ਤੂਫ਼ਾਨ ‘ਅਲਫਰੈੱਡ’ ਦਾ ਖ਼ਤਰਾ ਟਲਿਆ; ਲੋਕ ਘਰਾਂ ’ਚ ਰਹੇ

ਇਕ ਦੀ ਮੌਤ; ਤੂਫਾਨ ਕਾਰਨ ਲੱਖਾਂ ਘਰਾਂ ’ਚ ਬਿਜਲੀ ਪ੍ਰਭਾਵਿਤ
Advertisement

ਸਿਡਨੀ, 8 ਮਾਰਚ

ਚੱਕਰਵਾਤੀ ਤੂਫਾਨ ਅਲਫਰੈੱਡ ਅੱਜ ਦੱਖਣ-ਪੂਰਬੀ ਆਸਟਰੇਲਿਆਈ ਤੱਟ ਤੋਂ ਦੂਰ ਰਿਹਾ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਬ੍ਰਿਸਬੇਨ ਵਿਚ ਇਸ ਤੂਫਾਨ ਦਾ ਖਤਰਾ ਹਾਲ ਦੀ ਘੜੀ ਟਲ ਗਿਆ ਹੈ। ਇਸ ਤੂਫਾਨ ਦੀ ਚਿਤਾਵਨੀ ਦੇ ਮੱਦੇਨਜ਼ਰ ਇਸ ਖੇਤਰ ਦੇ ਲੱਖਾਂ ਲੋੋਕਾਂ ਨੇ ਘਰ ਦੇ ਅੰਦਰ ਰਹਿ ਕੇ ਸਮਾਂ ਬਿਤਾਇਆ।

Advertisement

ਮੌਸਮ ਵਿਗਿਆਨ ਬਿਊਰੋ ਨੇ ਕਿਹਾ ਹੈ ਕਿ ਅਲਫਰੈੱਡ ਨੇ ਰਾਤੋ-ਰਾਤ ਕਵੀਨਜ਼ਲੈਂਡ ਦੇ ਤੱਟ ਤੋਂ ਟਾਪੂਆਂ ਨੂੰ ਪਾਰ ਕੀਤਾ ਹੈ ਜੋ ਆਉਣ ਵਾਲੇ ਘੰਟਿਆਂ ਵਿੱਚ ਧਰਤੀ ਨਾਲ ਟਕਰਾਏਗਾ। ਇਸ ਖੇਤਰ ਵਿਚ ਤੇਜ਼ ਹਵਾਵਾਂ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲਗਪਗ ਦੋ ਲੱਖ ਲੋਕਾਂ ਨੇ ਬਿਜਲੀ ਤੋਂ ਬਿਨਾਂ ਸਮਾਂ ਗੁਜ਼ਾਰਿਆ। ਅਧਿਕਾਰੀਆਂ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸਥਾਨਕ ਵਸਨੀਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੈਨਬਰਾ ਵਿੱਚ ਨੈਸ਼ਨਲ ਸਿਚੁਏਸ਼ਨ ਰੂਮ ਤੋਂ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਆਉਣ ਵਾਲੇ ਕੁਝ ਘੰਟੇ ਅਹਿਮ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ’ਚ ਹਜ਼ਾਰ ਘਰਾਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ। ਰਾਇਟਰਜ਼

Advertisement
Show comments