ਬਰਤਾਨੀਆ ’ਚ ਨਸਲੀ ਹਮਲਿਆਂ ਦੀ ਨਿਖੇਧੀ
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਬਰਮਿੰਘਮ ਦੇ ਓਲਡਬਰੀ ਵਿੱਚ ਸਿੱਖ ਲੜਕੀ ਨਾਲ ਨਸਲੀ ਭਾਵਨਾ ਤੋਂ ਪ੍ਰੇਰਿਤ ਜਬਰ-ਜਨਾਹ ਦੇ ਮਾਮਲੇ ਅਤੇ ਮਿਡਲੈਂਡਜ਼ ਵਿੱਚ ਸਿੱਖ ਟੈਕਸੀ ਡਰਾਈਵਰ ’ਤੇ ਵੱਖਰੇ ਨਸਲੀ ਹਮਲੇ ’ਤੇ ਰੋਸ ਪ੍ਰਗਟਾਇਆ ਹੈ। ਐਸੋਸੀਏਸ਼ਨ ਨੇ ਬਰਤਾਨੀਆ ਵਿੱਚ ਘੱਟ-ਗਿਣਤੀ ਅਤੇ...
Advertisement
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਬਰਮਿੰਘਮ ਦੇ ਓਲਡਬਰੀ ਵਿੱਚ ਸਿੱਖ ਲੜਕੀ ਨਾਲ ਨਸਲੀ ਭਾਵਨਾ ਤੋਂ ਪ੍ਰੇਰਿਤ ਜਬਰ-ਜਨਾਹ ਦੇ ਮਾਮਲੇ ਅਤੇ ਮਿਡਲੈਂਡਜ਼ ਵਿੱਚ ਸਿੱਖ ਟੈਕਸੀ ਡਰਾਈਵਰ ’ਤੇ ਵੱਖਰੇ ਨਸਲੀ ਹਮਲੇ ’ਤੇ ਰੋਸ ਪ੍ਰਗਟਾਇਆ ਹੈ। ਐਸੋਸੀਏਸ਼ਨ ਨੇ ਬਰਤਾਨੀਆ ਵਿੱਚ ਘੱਟ-ਗਿਣਤੀ ਅਤੇ ਪਰਵਾਸੀ ਭਾਈਚਾਰਿਆਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ’ਤੇ ਚਿੰਤਾ ਪ੍ਰਗਟਾਈ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਇਹ ਹਮਲਾ ਸਾਰੇ ਭਾਈਚਾਰਿਆਂ ਦੀ ਇੱਜ਼ਤ ’ਤੇ ਹਮਲਾ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਹ ਆਪਣੇ ਸਿਆਸੀ ਲਾਭ ਲਈ ਪਰਵਾਸੀਆਂ ਨੂੰ ‘ਬਲੀ ਦਾ ਬੱਕਰਾ’ ਬਣਾ ਕੇ ਸਮਾਜ ਵਿੱਚ ਵੰਡੀਆਂ ਪਾ ਰਹੀਆਂ ਹਨ। ਐਸੋਸੀਏਸ਼ਨ ਨੇ ਸਾਰਿਆਂ ਨੂੰ ਵੰਡ ਦੀ ਇਸ ਸਿਆਸਤ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਸਰਕਾਰ ਤੋਂ ਪੀੜਤਾਂ ਲਈ ਤੁਰੰਤ ਇਨਸਾਫ਼ ਦੀ ਮੰਗ ਕੀਤੀ। ਸ੍ਰੀ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਨਸਲਵਾਦ ਖ਼ਿਲਾਫ਼ ਸੰਘਰਸ਼ ਜਾਰੀ ਰੱਖੇਗੀ।
Advertisement
Advertisement
