ਕਾਂਗੋ ਵਿੱਚ ਚਰਚ ’ਤੇ ਹਮਲਾ, 21 ਹਲਾਕ
ਇਸਲਾਮਿਕ ਸਟੇਟ ਦੇ ਬਾਗ਼ੀਆਂ ਨੇ ਘਰਾਂ ਤੇ ਮਕਾਨਾਂ ਨੂੰ ਵੀ ਲਾੲੀ ਅੱਗ
Advertisement
ਇਸਲਾਮਿਕ ਸਟੇਟ ਸਮਰਥਿਤ ਬਾਗ਼ੀਆਂ ਵੱਲੋਂ ਅੱਜ ਪੂਰਬੀ ਕਾਂਗੋ ਵਿੱਚ ਚਰਚ ’ਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 21 ਜਣੇ ਮਾਰੇ ਗਏ। ਇੱਕ ਸਿਵਲ ਸੁਸਾਇਟੀ ਦੇ ਆਗੂ ਨੇ ਦੱਸਿਆ ਕਿ ਇਹ ਹਮਲਾ ਅਲਾਈਡ ਡੈਮੋਕਰੈਟਿਕ ਫੋਰਸ (ਏਡੀਐੱਫ) ਦੇ ਮੈਂਬਰਾਂ ਵੱਲੋਂ ਪੂਰਬੀ ਕਾਂਗੋ ਦੇ ਕੋਮਾਂਡਾ ਵਿੱਚ ਇੱਕ ਕੈਥੋਲਿਕ ਚਰਚ ਕੰਪਲੈਕਸ ਵਿੱਚ ਰਾਤ ਲਗਪਗ ਇੱਕ ਵਜੇ ਕੀਤਾ ਗਿਆ। ਹਮਲੇ ਵਿੱਚ ਕਈ ਘਰਾਂ ਅਤੇ ਦੁਕਾਨਾਂ ਨੂੰ ਵੀ ਅੱਗ ਲਾ ਦਿੱਤੀ ਗਈ। ਕੋਮਾਂਡਾ ਵਿੱਚ ਇੱਕ ਸਿਵਲ ਸੁਸਾਇਟੀ ਕੋਆਰਡੀਨੇਟਰ ਦਿਊਦੋਨੇ ਦੁਰਾਨਥਾਬੋ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘21 ਤੋਂ ਵੱਧ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਸਾਨੂੰ ਘੱਟੋ-ਘੱਟ ਤਿੰਨ ਲਾਸ਼ਾਂ ਅਤੇ ਕਈ ਘਰਾਂ ਦੇ ਸੜਨ ਦੀਆਂ ਰਿਪੋਰਟਾਂ ਮਿਲੀਆਂ ਹਨ। ਤਲਾਸ਼ੀ ਮੁਹਿੰਮ ਜਾਰੀ ਹੈ।’’ ਕੋਮਾਂਡਾ ਵਿੱਚ ਸਥਿਤ ਇਤੁਰੀ ਸੂਬੇ ਵਿੱਚ ਕਾਂਗੋ ਫੌਜ ਦੇ ਬੁਲਾਰੇ ਨੇ ਦਸ ਮੌਤਾਂ ਦੀ ਪੁਸ਼ਟੀ ਕੀਤੀ ਹੈ। ਏਡੀਐੱਫ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਤੁਰੀ ਵਿੱਚ ਦਰਜਨਾਂ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ‘ਕਤਲੇਆਮ’ ਕਰਾਰ ਦਿੱਤਾ ਸੀ। ਇਸਲਾਮਿਕ ਸਟੇਟ ਨਾਲ ਸਬੰਧਤ ਏਡੀਐੱਫ ਬਾਗ਼ੀ ਜਥੇਬੰਦੀ ਹੈ ਜਿਸ ਵੱਲੋਂ ਯੂਗਾਂਡਾ ਅਤੇ ਕਾਂਗੋ ਦੇ ਸਰਹੱਦੀ ਖੇਤਰ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
Advertisement
Advertisement