ਬੈਤਲੇਹਮ ਵਿੱਚ ਕ੍ਰਿਸਮਸ ਦੀਆਂ ਰੌਣਕਾਂ ਪਰਤੀਆਂ
ਇਜ਼ਰਾਈਲ ਦੇ ਕਬਜ਼ੇ ਵਾਲੇ ਵੈੱਸਟ ਬੈਂਕ ’ਤੇ ਸਥਿਤ ਬੈਤਲੇਹਮ ਸ਼ਹਿਰ ਵਿੱਚ ਦੋ ਸਾਲ ਦੀ ਸੁੰਨ ਮਗਰੋਂ ਇਸ ਵਾਰ ਕ੍ਰਿਸਮਸ ਦੀਆਂ ਰੌਣਕਾਂ ਮੁੜ ਪਰਤ ਆਈਆਂ ਹਨ। ਸ਼ਨਿਚਰਵਾਰ ਸ਼ਾਮ ਨੂੰ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਸ਼ਹਿਰ ਨੂੰ ਰੌਸ਼ਨੀਆਂ ਨਾਲ...
Advertisement
ਇਜ਼ਰਾਈਲ ਦੇ ਕਬਜ਼ੇ ਵਾਲੇ ਵੈੱਸਟ ਬੈਂਕ ’ਤੇ ਸਥਿਤ ਬੈਤਲੇਹਮ ਸ਼ਹਿਰ ਵਿੱਚ ਦੋ ਸਾਲ ਦੀ ਸੁੰਨ ਮਗਰੋਂ ਇਸ ਵਾਰ ਕ੍ਰਿਸਮਸ ਦੀਆਂ ਰੌਣਕਾਂ ਮੁੜ ਪਰਤ ਆਈਆਂ ਹਨ। ਸ਼ਨਿਚਰਵਾਰ ਸ਼ਾਮ ਨੂੰ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਸ਼ਹਿਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਬੈਤਲੇਹਮ ਨੂੰ ਯਿਸੂ ਮਸੀਹ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਗਾਜ਼ਾ ਨਾਲ ਜੰਗ ਕਾਰਨ ਪਿਛਲੇ ਦੋ ਸਾਲਾਂ ਤੋਂ ਇੱਥੇ ਜਸ਼ਨਾਂ ’ਤੇ ਰੋਕ ਸੀ। ਮੇਅਰ ਮਹੇਰ ਨਿਕੋਲਾ ਕਾਨਾਵਤੀ ਨੇ ਦੱਸਿਆ ਕਿ ਸ਼ਹਿਰ ਦੇ 80 ਫੀਸਦੀ ਲੋਕ ਸੈਰ-ਸਪਾਟੇ ’ਤੇ ਨਿਰਭਰ ਹਨ। ਜੰਗ ਕਾਰਨ ਬੇਰੁਜ਼ਗਾਰੀ ਦਰ 14 ਫੀਸਦੀ ਤੋਂ ਵਧ ਕੇ 65 ਫੀਸਦੀ ਹੋ ਗਈ ਸੀ। ਹੁਣ ਸ਼ਹਿਰ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਅਤੇ ਸੈਲਾਨੀਆਂ ਦੀ ਵਾਪਸੀ ਨਾਲ ਲੋਕਾਂ ਵਿੱਚ ਉਮੀਦ ਦੀ ਕਿਰਨ ਜਾਗੀ ਹੈ।
Advertisement
Advertisement
