ਚੀਨ ਵੱਲੋਂ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਅੱਜ
ਚੀਨ ਦੀ ਰਾਜਧਾਨੀ ਪੇਈਚਿੰਗ ’ਚ ਬੁੱਧਵਾਰ ਨੂੰ ਹੋਣ ਵਾਲੀ ਫ਼ੌਜੀ ਪਰੇਡ ’ਚ ਮਿਜ਼ਾਈਲ, ਜੈੱਟ ਅਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਪਹਿਲੀ ਵਾਰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਪਰੇਡ ’ਚ ਚੀਨੀ ਫ਼ੌਜੀ, ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਲਾਮੀ ਦੇਣਗੇ। ਸ਼ੀ ਦੂਜੀ ਵਿਸ਼ਵ ਜੰਗ...
Advertisement
ਚੀਨ ਦੀ ਰਾਜਧਾਨੀ ਪੇਈਚਿੰਗ ’ਚ ਬੁੱਧਵਾਰ ਨੂੰ ਹੋਣ ਵਾਲੀ ਫ਼ੌਜੀ ਪਰੇਡ ’ਚ ਮਿਜ਼ਾਈਲ, ਜੈੱਟ ਅਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਪਹਿਲੀ ਵਾਰ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਪਰੇਡ ’ਚ ਚੀਨੀ ਫ਼ੌਜੀ, ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਲਾਮੀ ਦੇਣਗੇ। ਸ਼ੀ ਦੂਜੀ ਵਿਸ਼ਵ ਜੰਗ ਖ਼ਤਮ ਹੋਣ ਦੀ 80ਵੀਂ ਵਰ੍ਹੇਗੰਢ ਮੌਕੇ ਭਾਸ਼ਨ ਵੀ ਦੇਣਗੇ। ਪਰੇਡ ’ਚ 24 ਤੋਂ ਵੱਧ ਵਿਦੇਸ਼ੀ ਆਗੂ ਵੀ ਸ਼ਾਮਲ ਹੋਣਗੇ। ਜਪਾਨ, ਭਾਰਤ, ਦੱਖਣੀ ਕੋਰੀਆ, ਅਮਰੀਕਾ ਅਤੇ ਪੱਛਮੀ ਯੂਰਪ ਦੇ ਆਗੂ ਇਸ ਪਰੇਡ ’ਚ ਸ਼ਾਮਲ ਨਹੀਂ ਹੋਣਗੇ। ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਇਰਾਨ ਦੇ ਰਾਸ਼ਟਰਪਤੀ ਸਮੇਤ ਕਈ ਆਗੂ ਪਰੇਡ ਮੌਕੇ ਹਾਜ਼ਰ ਰਹਿਣਗੇ। ਕਿਮ ਜੌਂਗ ਰੇਲਗੱਡੀ ਰਾਹੀਂ ਪੇਈਚਿੰਗ ਪੁੱਜੇ ਹਨ।
Advertisement
Advertisement