ਪਿਛਲੀ ਤਿਮਾਹੀ ਵਿਚ ਚੀਨ ਦੀ ਵਿਕਾਸ ਦਰ 4.8 ਫੀਸਦ ਨਾਲ ਮੱਠੀ ਪਈ
ਚੀਨ ਨੇ ਦਾਅਵਾ ਕੀਤਾ ਹੈ ਕਿ ਜੁਲਾਈ ਸਤੰਬਰ ਦੀ ਪਿਛਲੀ ਤਿਮਾਹੀ ਵਿਚ 4.8 ਫੀਸਦ ਦੀ ਸਾਲਾਨਾ ਵਿਕਾਸ ਦਰ ਨਾਲ ਉਸ ਦੇ ਅਰਥਚਾਰੇ ਦੀ ਰਫ਼ਤਾਰ ਮੱਠੀ ਪੈ ਗਈ ਹੈ। ਚੀਨ ਨੇ ਇਸ ਲਈ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਘਰੇਲੂ ਮੰਗ ਵਿੱਚ...
Advertisement
ਚੀਨ ਨੇ ਦਾਅਵਾ ਕੀਤਾ ਹੈ ਕਿ ਜੁਲਾਈ ਸਤੰਬਰ ਦੀ ਪਿਛਲੀ ਤਿਮਾਹੀ ਵਿਚ 4.8 ਫੀਸਦ ਦੀ ਸਾਲਾਨਾ ਵਿਕਾਸ ਦਰ ਨਾਲ ਉਸ ਦੇ ਅਰਥਚਾਰੇ ਦੀ ਰਫ਼ਤਾਰ ਮੱਠੀ ਪੈ ਗਈ ਹੈ। ਚੀਨ ਨੇ ਇਸ ਲਈ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਘਰੇਲੂ ਮੰਗ ਵਿੱਚ ਕਮੀ ਜਿਹੇ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਸਰਕਾਰ ਨੇ ਸੋਮਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਜੁਲਾਈ-ਸਤੰਬਰ ਦੇ ਅੰਕੜੇ 2024 ਦੀ ਤੀਜੀ ਤਿਮਾਹੀ ਤੋਂ ਬਾਅਦ ਵਿਕਾਸ ਦੀ ਸਭ ਤੋਂ ਕਮਜ਼ੋਰ ਗਤੀ ਸੀ। ਪਿਛਲੀ ਤਿਮਾਹੀ ਵਿੱਚ ਵਿਕਾਸ ਦਰ ਦਾ ਇਹ ਅੰਕੜਾ 5.2 ਫੀਸਦ ਸੀ। ਜਨਵਰੀ-ਸਤੰਬਰ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ 5.2 ਫੀਸਦ ਦੀ ਸਾਲਾਨਾ ਰਫ਼ਤਾਰ ਨਾਲ ਵਧਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਤੋਂ ਦਰਾਮਦ ਵਸਤਾਂ ’ਤੇ ਉੱਚ ਟੈਰਿਫ ਲਗਾਉਣ ਦੇ ਬਾਵਜੂਦ, ਦੇਸ਼ ਦੀ ਬਰਾਮਦ ਮੁਕਾਬਲਤਨ ਮਜ਼ਬੂਤ ਰਹੀ ਹੈ ਕਿਉਂਕਿ ਕੰਪਨੀਆਂ ਨੇ ਆਪਣੀ ਵਿਕਰੀ ਨੂੰ ਦੂਜੇ ਆਲਮੀ ਬਾਜ਼ਾਰਾਂ ਵਿੱਚ ਤਬਦੀਲ ਕਰ ਦਿੱਤਾ ਹੈ।
Advertisement
Advertisement