ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੀਨ ਹੋਰ ਦੇਸ਼ਾਂ ’ਤੇ ਯੂਕਰੇਨ ਸ਼ਾਂਤੀ ਵਾਰਤਾ ’ਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਿਹੈ: ਜ਼ੈਲੇਂਸਕੀ

ਸਿੰਗਾਪੁਰ, 2 ਜੂਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਚੀਨ ਹੋਰ ਦੇਸ਼ਾਂ ’ਤੇ ਆਗਾਮੀ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਿਹਾ ਹੈ। ਜ਼ੈਲੇਂਸਕੀ ਨੇ ਯੂਕਰੇਨ ਵਿੱਚ ਜਾਰੀ ਯੁੱਧ ਨੂੰ ਲੈ ਕੇ...
ਯੂਕਰੇਨ ਦੇ ਰਾਸ਼ਟਰਪੀ ਵਲਾਦੀਮੀਰ ਜ਼ੇਲੈਂਸਕੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੌਂਗ ਨੂੰ ਮਿਲਦੇ ਹੋਏ। -ਫੋਟੋ: ਰਾਇਟਰਜ਼
Advertisement

ਸਿੰਗਾਪੁਰ, 2 ਜੂਨ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਚੀਨ ਹੋਰ ਦੇਸ਼ਾਂ ’ਤੇ ਆਗਾਮੀ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਿਹਾ ਹੈ। ਜ਼ੈਲੇਂਸਕੀ ਨੇ ਯੂਕਰੇਨ ਵਿੱਚ ਜਾਰੀ ਯੁੱਧ ਨੂੰ ਲੈ ਕੇ ਚੀਨ ’ਤੇ ਸਵਿਟਜ਼ਰਲੈਂਡ ਵੱਲੋਂ ਪ੍ਰਸਤਾਵਿਤ ਸ਼ਾਂਤੀ ਸੰਮੇਲਨ ਵਿੱਚ ਵਿਘਨ ਪਾਉਣ ’ਚ ਰੂਸ ਦੀ ਮਦਦ ਕਰਨ ਦਾ ਦੋਸ਼ ਲਾਇਆ। ਸਿੰਗਾਪੁਰ ਵਿੱਚ ਸ਼ੰਗਰੀ-ਲਾ ਰੱਖਿਆ ਮੰਚ ’ਤੇ ਪੱਤਰਕਾਰ ਸੰਮੇਲਨ ਵਿੱਚ ਜ਼ੈਲੇਂਸਕੀ ਕਿਹਾ ਕਿ ਚੀਨ ਹੋਰ ਦੇਸ਼ਾਂ ’ਤੇ ਆਗਾਮੀ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾ ਰਿਹਾ ਹੈ। ਉਨ੍ਹਾਂ ਕਿਹਾ, ‘‘ਰੂਸ ਖੇਤਰ ਵਿੱਚ ਚੀਨੀ ਪ੍ਰਭਾਵ ਦਾ ਇਸਤੇਮਾਲ ਕਰਦਿਆਂ ਸ਼ਾਂਤੀ ਸੰਮੇਲਨ ’ਚ ਵਿਘਨ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਇਹ ਬਦਕਿਸਮਤੀ ਹੈ ਕਿ ਚੀਨ ਵਰਗਾ ਸ਼ਕਤੀਸ਼ਾਲੀ ਦੇਸ਼ ਪੂਤਿਨ (ਰੂਸ ਦੇ ਰਾਸ਼ਟਰਪਤੀ) ਦੇ ਹੱਥਾਂ ਦੀ ਕਠਪੁਤਲੀ ਹੈ।’’ ਇਸ ਤੋਂ ਪਹਿਲਾਂ ਸਵੇਰੇ ਏਸ਼ਿਆਈ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਜ਼ੈਲੇਂਸਕੀ ਨੇ ਸਿਖਰਲੇ ਰੱਖਿਆ ਅਧਿਕਾਰੀਆਂ ਤੋਂ ਆਗਾਮੀ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਕੁੱਝ ਦੇਸ਼ਾਂ ਦੇ ਸ਼ਾਮਲ ਹੋਣ ਲਈ ਵਚਨਬੱਧਤਾ ਪ੍ਰਗਟਾਉਣ ’ਚ ਨਾਕਾਮ ਰਹਿਣ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ, ‘‘ਅਸੀਂ ਵੱਖ ਵੱਖ ਸੁਝਾਅ ਅਤੇ ਵਿਚਾਰ ਸੁਣਨ ਲਈ ਤਿਆਰ ਹਾਂ ਤਾਂ ਕਿ ਯੁੱਧ ਸਮਾਪਤ ਹੋ ਸਕੇ ਅਤੇ ਕੋਈ ਸਥਾਈ ਹੱਲ ਕੱਢਿਆ ਜਾ ਸਕੇ।’’ -ਏਪੀ

Advertisement

Advertisement