ਚਾਈਨਾ ਈਸਟਰਨ ਦੀ ਸ਼ੰਘਾਈ-ਦਿੱਲੀ ਉਡਾਣ ਸ਼ੁਰੂ; 95 ਫੀਸਦੀ ਸੀਟਾਂ ਭਰੀਆਂ
China Eastern launches Shanghai-Delhi flight with near full capacity ਚਾਈਨਾ ਈਸਟਰਨ ਏਅਰਲਾਈਨਜ਼ ਨੇ ਅੱਜ ਆਪਣੀ ਸ਼ੰਘਾਈ-ਦਿੱਲੀ ਉਡਾਣ ਸੇਵਾ ਸ਼ੁਰੂ ਕੀਤੀ ਜਿਸ ਦੀਆਂ 95 ਫੀਸਦੀ ਸੀਟਾਂ ਭਰੀਆਂ ਹੋਈਆਂ ਸਨ। ਇਹ ਉਡਾਣ ਪੰਜ ਸਾਲਾਂ ਦੇ ਵਕਫੇ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਸਰਕਾਰੀ ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਉਡਾਣ MU563 ਵਿਚ 248 ਯਾਤਰੀ ਸਵਾਰ ਸਨ। ਦੂਜੇ ਪਾਸੇ ਭਾਰਤੀ ਏਅਰਲਾਈਨ ਇੰਡੀਗੋ 10 ਨਵੰਬਰ ਤੋਂ ਆਪਣੀ ਰੋਜ਼ਾਨਾ ਦਿੱਲੀ-ਗੁਆਂਗਜ਼ੂ ਉਡਾਣ ਸ਼ੁਰੂ ਕਰੇਗੀ। ਦੋਵਾਂ ਦੇਸ਼ਾਂ ਦੇ ਕਈ ਮੁੱਖ ਸ਼ਹਿਰਾਂ ਦਰਮਿਆਨ ਕਰੋਨਾ ਮਹਾਮਾਰੀ ਵੇਲੇ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਚਾਈਨਾ ਈਸਟਰਨ ਉਡਾਣ ਦਿੱਲੀ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਸਵੇਰੇ ਸ਼ੰਘਾਈ ਪਹੁੰਚੇਗੀ। ਇਹ ਸ਼ੰਘਾਈ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 6 ਵਜੇ ਦਿੱਲੀ ਪਹੁੰਚੇਗੀ। ਇਹ ਉਡਾਣ ਬਦਲਵੇਂ ਦਿਨਾਂ ’ਤੇ ਚੱਲੇਗੀ। ਸ਼ੰਘਾਈ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਕਿਹਾ ਕਿ ਇਹ ਉਡਾਣ ਮੁੜ ਸ਼ੁਰੂ ਹੋਣ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਧੇਰੇ ਸੰਪਰਕ ਵਧੇਗਾ। ਪੀਟੀਆਈ
