ਚਾਈਨਾ ਈਸਟਰਨ ਵੱਲੋਂ ਦਿੱਲੀ ਤੋਂ ਸ਼ੰਘਾਈ ਉਡਾਣ 9 ਤੋਂ ਸ਼ੁਰੂ
China Eastern to commence Delhi to Shanghai flight from Sunday ਚੀਨੀ ਏਅਰਲਾਈਨ ਚਾਈਨਾ ਈਸਟਰਨ ਐਤਵਾਰ ਤੋਂ ਆਪਣੀ ਦਿੱਲੀ-ਸ਼ੰਘਾਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਇੰਡੀਗੋ ਨੇ ਕੋਲਕਾਤਾ ਤੋਂ ਗੁਆਂਗਜ਼ੂ ਲਈ ਉਡਾਣ ਪੰਜ ਸਾਲਾਂ ਦੇ ਵਕਫੇ ਤੋਂ ਬਾਅਦ...
Advertisement
China Eastern to commence Delhi to Shanghai flight from Sunday ਚੀਨੀ ਏਅਰਲਾਈਨ ਚਾਈਨਾ ਈਸਟਰਨ ਐਤਵਾਰ ਤੋਂ ਆਪਣੀ ਦਿੱਲੀ-ਸ਼ੰਘਾਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਇੰਡੀਗੋ ਨੇ ਕੋਲਕਾਤਾ ਤੋਂ ਗੁਆਂਗਜ਼ੂ ਲਈ ਉਡਾਣ ਪੰਜ ਸਾਲਾਂ ਦੇ ਵਕਫੇ ਤੋਂ ਬਾਅਦ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਚਾਈਨਾ ਈਸਟਰਨ ਉਡਾਣ ਦਿੱਲੀ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਸਵੇਰੇ ਸ਼ੰਘਾਈ ਪਹੁੰਚੇਗੀ। ਇਹ ਸ਼ੰਘਾਈ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 6 ਵਜੇ ਦਿੱਲੀ ਪਹੁੰਚੇਗੀ। ਇਹ ਉਡਾਣ ਬਦਲਵੇਂ ਦਿਨਾਂ ’ਤੇ ਚੱਲੇਗੀ। ਸ਼ੰਘਾਈ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਕਿਹਾ ਕਿ ਇਹ ਉਡਾਣ ਮੁੜ ਸ਼ੁਰੂ ਹੋਣ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਧੇਰੇ ਸੰਪਰਕ ਵਧੇਗਾ। ਇਹ ਭਾਰਤ ਨੂੰ ਤੇਜ਼ੀ ਨਾਲ ਵਧ ਰਹੇ ਪੂਰਬੀ ਚੀਨ ਖੇਤਰ ਦੇ ਨੇੜੇ ਲਿਆਉਣ ਵਿੱਚ ਮਦਦ ਕਰੇਗਾ। ਇੰਡੀਗੋ 10 ਨਵੰਬਰ ਤੋਂ ਦਿੱਲੀ ਤੋਂ ਗੁਆਂਗਜ਼ੂ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਪੀਟੀਆਈ
Advertisement
Advertisement
