ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੀਨ ਵੱਲੋਂ ਤਾਇਵਾਨ ਨੇੜਲੇ ਇਲਾਕੇ ’ਚ ਮਸ਼ਕਾਂ

ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ; ਅਮਰੀਕਾ ਅਤੇ ਤਾਇਵਾਨ ਵੱਲੋਂ ਦਿੱਤੇ ਬਿਆਨਾਂ ਮਗਰੋਂ ਚੀਨ ਵੱਲੋਂ ਜੁਆਬੀ ਕਾਰਵਾਈ
ਤਾਇਵਾਨ ਦੇ ਰੱਖਿਆ ਮੰਤਰਾਲੇ ਵੱਲੋਂ ਤਾਇਵਾਨ ਨੇੜੇ ਫਿਰਦੇ ਚੀਨੀ ਡਰੋਨ ਦੀ ਜਾਰੀ ਕੀਤੀ ਤਸਵੀਰ। -ਫੋਟੋ:ਪੀਟੀਆਈ
Advertisement

ਤੈਪਈ, 18 ਮਾਰਚ

ਤਾਇਵਾਨ ਦੇ ਰੱਖਿਆ ਮੰਤਰੀ ਵੈਲਿੰਗਟਨ ਕੂਅ ਨੇ ਕਿਹਾ ਹੈ ਕਿ ਐਤਵਾਰ ਤੇ ਸੋਮਵਾਰ ਦਰਮਿਆਨ ਤਾਇਵਾਨ ਨੇੜਲੇ ਹਵਾਈ ਤੇ ਜਲ ਖੇਤਰਾਂ ’ਚ ਵੱਡੀ ਗਿਣਤੀ ਵਿੱਚ ਚੀਨ ਦੇ ਫ਼ੌਜੀ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਤੇ ਡਰੋਨਾਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ। ਦੂਜੇ ਪਾਸੇ, ਚੀਨ ਦਾ ਕਹਿਣਾ ਹੈ ਕਿ ਇਹ ਮਸ਼ਕਾਂ ਅਮਰੀਕਾ ਤੇ ਤਾਇਵਾਨ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਬਿਆਨਾਂ ਦਾ ਜੁਆਬ ਹੈ। ਦਰਅਸਲ, ਚੀਨ ਵੱਲੋਂ ਰੋਜ਼ਾਨਾ ਹੀ ਅਜਿਹੀਆਂ ਮਸ਼ਕਾਂ ਤਾਇਵਾਨ ਦਾ ਹੌਸਲਾ ਡੇਗਣ ਲਈ ਕੀਤੀਆਂ ਜਾਂਦੀਆਂ ਹਨ ਜਦਕਿ ਤਾਇਵਾਨ ਇਸ ’ਤੇ ਚੀਨ ਵੱਲੋਂ ਕੀਤੇ ਜਾਂਦੇ ਪ੍ਰਭੂਸੱਤਾ ਦੇ ਦਾਅਵੇ ਨੂੰ ਰੱਦ ਕਰਦਾ ਹੈ। ਇਸ ਦੌਰਾਨ ਤਾਇਵਾਨ ਦੇ ਰੱਖਿਆ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਇਹ ਮਸ਼ਕਾਂ ਇਸ ਗੱਲ ਦਾ ਸਬੂਤ ਹਨ ਕਿ ਚੀਨ ਇਸ ਖਿੱਤੇ ਵਿੱਚ ਸ਼ਾਂਤੀ ਲਈ ਖ਼ਤਰਾ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਚੀਨ ਦੇ ਡਰੋਨਾਂ ਅਤੇ ਜਹਾਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਮੁਤਾਬਕ ਕੁੱਲ 59 ’ਚੋਂ 43 ਡਰੋਨ ਤਾਇਵਾਨ ਦੇ ਹਵਾਈ ਇਲਾਕੇ ’ਚ ਦਾਖ਼ਲ ਹੋ ਗਏ, ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦੀ ਟਕਰਾਅ ਦੀ ਸੂਚਨਾ ਨਹੀਂ ਮਿਲੀ ਹੈ। ਮੰਤਰਾਲੇ ਮੁਤਾਬਕ ਤਾਇਵਾਨ ਨੇ ਸਥਿਤੀ ’ਤੇ ਨਿਗਰਾਨੀ ਕਰਦਿਆਂ ਮੌਕੇ ’ਤੇ ਜਹਾਜ਼, ਸਮੁੰਦਰੀ ਬੇੜੇ ਤਾਇਨਾਤ ਕਰ ਦਿੱਤੇ ਸਨ।

Advertisement

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਹ ਮਸ਼ਕਾਂ ਤਾਇਵਾਨ ਵੱਖਵਾਦੀ ਤਾਕਤਾਂ ਲਈ ਗੰਭੀਰ ਚਿਤਾਵਨੀ ਹਨ। ਉਨ੍ਹਾਂ ਕਿਹਾ ਕਿ ਚੀਨ ਦੀ ਫ਼ੌਜ ਦੀਆਂ ਕਾਰਵਾਈਆਂ ਕੌਮੀ ਪ੍ਰਭੂਸੱਤਾ, ਸੁਰੱਖਿਆ ਤੇ ਇਲਾਕਾਈ ਏਕਤਾ ਦੀ ਰਾਖੀ ਲਈ ਲੋੜੀਂਦੀਆਂ, ਕਾਨੂੰਨੀ ਤੇ ਉਚਿਤ ਹਨ। ਜ਼ਿਕਰਯੋਗ ਹੈ ਕਿ ਤਾਇਵਾਨ ਅਤੇ ਚੀਨ 76 ਸਾਲ ਪਹਿਲਾਂ ਸਿਵਲ ਜੰਗ ਦੌਰਾਨ ਵੱਖ-ਵੱਖ ਹੋ ਗਏ ਸਨ ਪਰ ਚੀਨੀ ਆਗੂ ਸ਼ੀ ਜਿਨਪਿੰਗ ਵੱਲੋਂ ਕੁਝ ਸਮੇਂ ਤੋਂ ਤਾਇਵਾਨ ਨੂੰ ਆਪਣੇ ਕਾਰਜਕਾਲ ’ਚ ਕਾਫ਼ੀ ਤਵੱਜੋ ਦਿੱਤੀ ਜਾ ਰਹੀ ਹੈ। -ਏਪੀ

Advertisement