ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਡਿੱਗਣ ਤੋਂ ਬਚੀ
ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਸਰਕਾਰ ਡਿੱਗਣ ਤੋਂ ਬਚ ਗਈ ਹੈ। 343 ਮੈਂਬਰਾਂ ਦੇ ਹਾਊਸ ਆਫ਼ ਕਾਮਨ (ਸੰਸਦ) ਵਿੱਚ ਅੱਜ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਲਿਬਰਲ ਪਾਰਟੀ ਦੇ ਹੱਕ ਵਿੱਚ 169 ਹੀ ਆਏ, ਜਿਸ...
Advertisement
ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਸਰਕਾਰ ਡਿੱਗਣ ਤੋਂ ਬਚ ਗਈ ਹੈ। 343 ਮੈਂਬਰਾਂ ਦੇ ਹਾਊਸ ਆਫ਼ ਕਾਮਨ (ਸੰਸਦ) ਵਿੱਚ ਅੱਜ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਲਿਬਰਲ ਪਾਰਟੀ ਦੇ ਹੱਕ ਵਿੱਚ 169 ਹੀ ਆਏ, ਜਿਸ ਲਈ ਪਾਰਟੀ ਨੂੰ ਤਿੰਨ ਹੋਰ ਮੈਂਬਰਾਂ ਦੀ ਹਮਾਇਤ ਦੀ ਲੋੜ ਸੀ। ਗ੍ਰੀਨ ਪਾਰਟੀ ਦੀ ਇਕਲੌਤੀ ਮੈਂਬਰ ਅਲਿਜ਼ਾਬੈਥ ਮੇਅ ਦੀ ਵਾਤਾਵਰਨ ਸਬੰਧੀ ਮੰਗ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ, ਜਿਸ ਮਗਰੋਂ ਉਹ ਸਰਕਾਰ ਦੇ ਹੱਕ ਵਿੱਚ ਖੜ੍ਹੀ। ਮੁੱਖ ਵਿਰੋਧੀ ਪਾਰਟੀਆਂ ‘ਕੰਜ਼ਰਵੇਟਿਵ’ ਤੇ ਐੱਨ ਡੀ ਪੀ ਦੇ 2-2 ਮੈਂਬਰ ਗ਼ੈਰ ਹਾਜ਼ਰ ਰਹੇ। ਗ੍ਰੀਨ ਪਾਰਟੀ ਦੀ ਹਮਾਇਤ ਤੇ ਵਿਰੋਧੀ ਪਾਰਟੀਆਂ ਦੇ ਚਾਰ ਮੈਂਬਰ ਗ਼ੈਰ-ਹਾਜ਼ਰ ਹੋਣ ਕਾਰਨ 170 ਵੋਟਾਂ ਦੇ ਬਹੁਮੱਤ ਨਾਲ ਬਜਟ ਪਾਸ ਹੋ ਗਿਆ। ਜੇਕਰ ਬਜਟ ਪਾਸ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਤੁਰੰਤ ਅਸਤੀਫ਼ਾ ਦੇਣਾ ਪੈਣਾ ਸੀ।
Advertisement
Advertisement
