ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada unemployment: ਕੈਨੇਡਾ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਪੁੱਜੀ

ਨਵੀਆਂ ਨੌਕਰੀਆਂ ਦੇ ਬਾਵਜੂਦ ਬੇਰੁਜ਼ਗਾਰੀ ਦਰ ਵਧੀ
Advertisement

ਸੁਰਿੰਦਰ ਮਾਵੀ

ਵਿਨੀਪੈਗ, 11 ਮਈ

Advertisement

ਕੈਨੇਡਾ ਵਿਚ 7,400 ਨਵੀਆਂ ਨੌਕਰੀਆਂ ਦੇਣ ਦੇ ਬਾਵਜੂਦ ਅਪਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀਸਦੀ ਹੋ ਗਈ ਹੈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਦੇ ਨੇੜੇ ਪੁੱਜ ਗਈ ਹੈ। ਦੱਸ ਦੇਈਏ ਕਿ ਮਾਰਚ ਮਹੀਨੇ ਦੌਰਾਨ ਕੈਨੇਡੀਅਨ ਰੁਜ਼ਗਾਰ ਖੇਤਰ ਵਿਚੋਂ 32,600 ਨੌਕਰੀਆਂ ਖ਼ਤਮ ਹੋਈਆਂ ਅਤੇ ਅਪਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਅਸਮਾਨ ਚੜ੍ਹ ਗਈ।

ਅਪਰੈਲ ਦੌਰਾਨ ਆਰਜ਼ੀ ਤੌਰ ’ਤੇ ਰੁਜ਼ਗਾਰ ਤੋਂ ਵਿਹਲੇ ਜਾਂ ਕੰਮ ਦੀ ਭਾਲ ਕਰ ਰਹੇ ਲੋਕਾਂ ਦੀ ਗਿਣਤੀ 39 ਹਜ਼ਾਰ ਦਰਜ ਕੀਤੀ ਗਈ ਅਤੇ ਸਾਲਾਨਾ ਆਧਾਰ ’ਤੇ ਇਸ ਅੰਕੜੇ ਵਿਚ 1 ਲੱਖ 89 ਹਜ਼ਾਰ ਦਾ ਵਾਧਾ ਹੋਇਆ ਹੈ। ਜਿੱਥੇ ਅਪਰੈਲ ਦੌਰਾਨ 31 ਹਜ਼ਾਰ ਨੌਕਰੀਆਂ ਖ਼ਤਮ ਹੋਈਆਂ ਪਰ ਅਪਰੈਲ ਦੌਰਾਨ 7,400 ਨੌਕਰੀਆਂ ਪੈਦਾ ਵੀ ਹੋਈਆਂ ਹਨ। ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਅਪਰੈਲ ਦੌਰਾਨ ਰੁਜ਼ਗਾਰ ਦੀ ਭਾਲ ਕਰਦਿਆਂ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਰਚ ਵਿਚ ਬੇਰੁਜ਼ਗਾਰ ਰਹੇ ਲੋਕਾਂ ਵਿਚੋਂ 61 ਫ਼ੀਸਦੀ ਅਪਰੈਲ ਦੌਰਾਨ ਵੀ ਵਿਹਲੇ ਹੀ ਰਹੇ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ ਚਾਰ ਫ਼ੀਸਦੀ ਵਧ ਬਣਦਾ ਹੈ।

ਟਰੰਪ ਦੇ ਟੈਰਿਫ਼ ਨੇ ਸਭ ਤੋਂ ਵੱਧ ਨੁਕਸਾਨ ਮੈਨੂਫੈਕਚਰਿੰਗ ਸੈਕਟਰ ਦਾ ਕੀਤਾ ਜਦਕਿ ਇਸ ਦੇ ਉਲਟ ਰਿਟੇਲ ਅਤੇ ਹੋਲਸੇਲ ਸੈਕਟਰ ਵਿਚ ਨਵੇਂ ਮੌਕੇ ਜ਼ਰੂਰ ਪੈਦਾ ਹੋਏ। ਮਾਹਰਾਂ ਦਾ ਕਹਿਣਾ ਹੈ ਕਿ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮੁਲਕ ਦਾ ਰੁਜ਼ਗਾਰ ਖੇਤਰ ਕਮਜ਼ੋਰ ਹੋ ਰਿਹਾ ਹੈ ਅਤੇ ਤਾਜ਼ਾ ਅੰਕੜਿਆਂ ਨੂੰ ਵੇਖਦਿਆਂ ਬੈਂਕ ਆਫ਼ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਬੈਂਕ ਆਫ਼ ਕੈਨੇਡਾ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਕੈਨੇਡਾ ਦੀ ਆਰਥਿਕ ਵਾਧਾ ਦਰ ਨੂੰ ਵੱਡੀ ਢਾਹ ਲੱਗ ਸਕਦੀ ਹੈ। ਨਵੀਆਂ ਭਰਤੀਆਂ ਵਿਚ ਕਮੀ ਆਵੇਗੀ ਅਤੇ ਛਾਂਟੀ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਸਕਦੀ ਹੈ।

ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦੇ ਕਮਜ਼ੋਰ ਹੋਣ ਕਾਰਨ ਵੀ ਰੁਜ਼ਗਾਰ ਖੇਤਰ ਪ੍ਰਭਾਵਿਤ ਹੋਇਆ।

Advertisement
Show comments