ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਟਰਾਈ ਬਹਾਨੇ ਕਾਰ ਲੈ ਕੇ ਰਫੂਚੱਕਰ ਹੋਏ ਦੋ ਭਾਰਤੀ ਕਾਬੂ

ਮੁਲਜ਼ਮਾਂ ’ਤੇ ਕਾਰ ਮਾਲਕ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਵੀ ਹੈ ਦੋਸ਼
ਪੁਲੀਸ ਵੱਲੋਂ ਜਾਰੀ ਮੁਲਜ਼ਮਾਂ ਦੀਆਂ ਤਸਵੀਰਾਂ।
Advertisement

ਓਂਟਾਰੀਓ ਦੀ ਪੀਲ ਪੁਲੀਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵੇਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ (22) ਤੇ ਪਰਤੀਕ ਅਹੀਤਾ (20) ਵਜੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਘਟਨਾ ਤਿੰਨ ਮਹੀਨੇ ਪਹਿਲਾਂ ਦੀ ਹੈ, ਜਦੋਂ ਮਾਰਕੀਟ ਪਲੇਸ ਤੋਂ ਕਾਰ ਵਿਕਰੀ ਦਾ ਇਸ਼ਤਿਹਾਰ ਪੜ੍ਹ ਕੇ ਮੁਲਜ਼ਮ ਕਾਰ ਮਾਲਕ ਕੋਲ ਆਏ।

Advertisement

ਮੁਲਜ਼ਮਾਂ ਨੇ ਕਾਰ ਦੀ ਟਰਾਈ ਲੈਣ ਲਈ ਕਿਹਾ ਤਾਂ ਕਾਰ ਮਾਲਕ ਵੀ ਉਨ੍ਹਾਂ ਦੇ ਨਾਲ ਬੈਠ ਗਿਆ। ਥੋੜ੍ਹੀ ਦੂਰ ਜਾ ਕੇ ਮੁਲਜ਼ਮਾਂ ਨੇ ਮਾਲਕ ਦੀ ਗਰਦਨ ’ਤੇ ਚਾਕੂ ਨਾਲ ਕਈ ਵਾਰ ਕੀਤੇ। ਮੁਲਜ਼ਮ ਕਾਰ ਮਾਲਕ ਨੂੰ ਗੰਭੀਰ ਜ਼ਖਮੀ ਕਰਕੇ ਉਥੋਂ ਕਾਰ ਸਣੇ ਰਫੂਚੱਕਰ ਹੋ ਗਏ।

ਲੰਮੀ ਜਾਂਚ ਮਗਰੋਂ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ। ਅਗਲੇ ਦਿਨਾਂ ਵਿਚ ਦੋਵਾਂ ਨੂੰ ਜਾਨਲੇਵਾ ਹਮਲਾ ਅਤੇ ਕਾਰ ਖੋਹਣ ਦੇ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

Advertisement
Tags :
Canada Newsਕੈਨੇਡਾ ਖ਼ਬਰਾਂ
Show comments