ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਰੂਹਾਨੀਅਤ ਦਾ ਸੰਦੇਸ਼-ਵਾਹਕ ਭਾਰਤੀ ਜਬਰ-ਜਨਾਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ

ਪੁਲੀਸ ਨੇ ਪਛਾਣ ਗੁਪਤ ਰੱਖਣ ਦੇ ਭਰੋਸੇ ’ਤੇ ਹੋਰ ਪੀੜਤਾਂ ਨੂੰ ਅੱਗੇ ਆਉਣ ਲਈ ਕਿਹਾ
ਬਲਾਤਕਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਪਰਵੀਨ ਰੰਜਨ।
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 15 ਅਪਰੈਲ

Advertisement

ਓਂਟਾਰੀਓ ਵਿਚ ਯੌਰਕ ਪੁਲੀਸ ਨੇ ਟਰਾਂਟੋ ਨੇੜੇ ਪਿਕਰੰਗ ਸ਼ਹਿਰ ਰਹਿੰਦੇ ਧਾਰਮਿਕ ਆਗੂ ਪਰਵੀਨ ਰੰਜਨ (44) ਨੂੰ ਸ਼ਰਧਾਲੂ ਔਰਤਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਰੰਜਨ ਨੇ ਲੰਘੇ ਸਾਲਾਂ ਦੌਰਾਨ ਮਾਰਖਮ ਅਤੇ ਪਿਕਰਿੰਗ ’ਚ ਰੂਹਾਨੀਅਤ ਦੇ ਸੰਦੇਸ਼ ਲਈ ਕਈ ਕੈਂਪ ਲਾਏ ਸਨ। ਇਨ੍ਹਾਂ ਕੈਂਪਾਂ ਦੌਰਾਨ ਹੀ ਉਸ ਨੇ ਇੱਕ ਪੀੜਤ ਨਾਲ 6 ਵਾਰ ਜਬਰ ਜਨਾਹ ਕੀਤਾ, ਜਿਸ ਦੀ ਸ਼ਿਕਾਇਤ ਪੀੜਤਾ ਨੇ ਲੰਘੀ ਜਨਵਰੀ ਮਹੀਨੇ ਪੁਲੀਸ ਨੂੰ ਕੀਤੀ। ਉਸ ਦੀ ਸ਼ਿਕਾਇਤ ਦੀ ਪੜਤਾਲ ਦੌਰਾਨ ਹੀ ਇੱਕ ਹੋਰ ਪੀੜਤਾ ਨੇ ਵੀ ਮਸ਼ਕੂਕ ਵਿਰੁੱਧ ਇਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੂੰ ਕਈ ਹੋਰ ਪੀੜਤਾਂ ਦਾ ਪਤਾ ਲੱਗਾ, ਜੋ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ। ਮਸ਼ਕੂਕ ਧਾਰਮਿਕ ਨੇਤਾ ਉੱਤੇ ਜ਼ਬਰਦਸਤੀ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੂੰ ਵਿਸ਼ਵਾਸ਼ ਹੈ ਕਿ ਉਸ ਦੇ ਕੈਂਪ ਵਿੱਚ ਆਈਆਂ ਹੋਰ ਔਰਤਾਂ ਵੀ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਪਛਾਣ ਗੁਪਤ ਰੱਖਣ ਦੇ ਭਰੋਸੇ ’ਤੇ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀ ਸ਼ਿਕਾਇਤ ਪੁਲੀਸ ਤੱਕ ਪੁੱਜਦੀ ਕਰਨ।

Advertisement
Show comments