ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਕਪਿਲ ਸ਼ਰਮਾ ਦੇ ਰੈਸਤਰਾਂ ’ਤੇ ਤੀਜੀ ਵਾਰ ਗੋਲੀਬਾਰੀ

ਕੈਨੇਡਾ ਦੇ ਸਰੀ ਵਿੱਚ ਵੀਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਤਰਾਂ ਵਿੱਚ ਮੁੜ ਗੋਲੀਬਾਰੀ ਕੀਤੀ ਗਈ। ਜੁਲਾਈ ਵਿੱਚ ਰੈਸਤਰਾਂ ਖੁੱਲ੍ਹਣ ਮਗਰੋਂ ਇਥੇ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਸਿਟੀਨਿਊਜ਼ ਵੈਨਕੂਵਰ ਅਨੁਸਾਰ, ਸਰੀ ਪੁਲੀਸ ਸਰਵਿਸ (ਐੱਸ ਪੀ ਐੱਸ) ਵੀਰਵਾਰ ਸਵੇਰੇ ਲਗਪਗ...
Advertisement

ਕੈਨੇਡਾ ਦੇ ਸਰੀ ਵਿੱਚ ਵੀਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਤਰਾਂ ਵਿੱਚ ਮੁੜ ਗੋਲੀਬਾਰੀ ਕੀਤੀ ਗਈ। ਜੁਲਾਈ ਵਿੱਚ ਰੈਸਤਰਾਂ ਖੁੱਲ੍ਹਣ ਮਗਰੋਂ ਇਥੇ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਸਿਟੀਨਿਊਜ਼ ਵੈਨਕੂਵਰ ਅਨੁਸਾਰ, ਸਰੀ ਪੁਲੀਸ ਸਰਵਿਸ (ਐੱਸ ਪੀ ਐੱਸ) ਵੀਰਵਾਰ ਸਵੇਰੇ ਲਗਪਗ 3:45 ਵਜੇ 85ਵੇਂ ਐਵੇਨਿਊ ਤੇ 120ਵੇਂ ਸਟਰੀਟ ਸਥਿਤ ਰੈਸਤਰਾਂ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀ ਕੈਫੇ ਦੇ ਅੰਦਰ ਸਨ, ਪਰ ਕੋਈ ਜ਼ਖ਼ਮੀ ਨਹੀਂ ਹੋਇਆ। ਰੈਸਤਰਾਂ ’ਤੇ 10 ਜੁਲਾਈ ਅਤੇ 7 ਅਗਸਤ ਨੂੰ ਹੋਈ ਗੋਲੀਬਾਰੀ ਮਗਰੋਂ ਇਹ ਇਸ ਮਹੀਨੇ ਦੇ ਸ਼ੁਰੂ ਵਿੱਚ ਮੁੜ ਖੁੱਲ੍ਹਿਆ ਸੀ। ਰੈਸਤਰਾਂ ’ਤੇ 7 ਅਗਸਤ ਨੂੰ ਤੜਕੇ ਗੋਲੀਬਾਰੀ ਕੀਤੀ ਗਈ ਸੀ। ਇਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਗੋਲੀਬਾਰੀ ਨਾਲ ਸਿਰਫ਼ ਖਿੜਕੀਆਂ ਤੇ ਇਮਾਰਤ ਨੂੰ ਨੁਕਸਾਨ ਪੁੱਜਾ ਸੀ। ਇਹ ਰੈਸਤਰਾਂ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਖੁੱਲ੍ਹਿਆ ਸੀ। ਉਦਘਾਟਨ ਦੇ ਇੱਕ ਹਫ਼ਤੇ ਦੇ ਅੰਦਰ ਹੀ ਇਸ ’ਤੇ ਹਮਲਾ ਕੀਤਾ ਗਿਆ। ਪਹਿਲੀ ਵਾਰ 10 ਜੁਲਾਈ ਨੂੰ ਗੋਲੀਬਾਰੀ ਕੀਤੀ ਗਈ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ।

Advertisement
Advertisement
Show comments