ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਸਰੀ ਦੇ ਗੁਰਦੁਆਰਾ ਕੰਪਲੈਕਸ ’ਚ ਖੁੱਲ੍ਹਿਆ ‘ਰਿਪਬਲਿਕ ਆਫ ਖਾਲਿਸਤਾਨ’ ਦਾ ਦਫ਼ਤਰ

ਬਜ਼ੁਰਗ ਨਾਗਰਿਕਾਂ ਦੇ ਮਨੋਰੰਜਨ ਲਈ ਬਣਾਈ ਸੀਨੀਅਰ ਸੈਂਟਰ ਇਮਾਰਤ ਦੇ ਬਾਹਰ ਲਾਇਆ ਦਫ਼ਤਰ ਦਾ ਬੋਰਡ; ਗੁਰਦੁਆਰਾ ਕਮੇਟੀ ਦਾ ਕੋਈ ਵੀ ਮੈਂਬਰ ਕੁਝ ਬੋਲਣ ਤੋਂ ਇਨਕਾਰੀ
ਸਰੀ ਦੇ ਡੈਲਟਾ ਗੁਰਦੁਆਰਾ ਸਾਹਿਬ ਦੇ ਖੇਤਰ ਵਿੱਚਲੀ ਇੱਕ ਇਮਾਰਤ ’ਤੇ ਲੱਗਿਆ ਰਿਪਬਲਿਕ ਆਫ ਖਾਲਿਸਤਾਨ ਦੇ ਦਫਤਰ ਦਾ ਬੋਰਡ।
Advertisement

ਸਰੀ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਖੇਤਰ ਵਿੱਚ ਆਮ ਲੋਕਾਂ ਦੀਆਂ ਸਹੂਲਤਾਂ ਲਈ ਕੁਝ ਸਾਲ ਪਹਿਲਾਂ ਉਸਾਰੀ ਇਮਾਰਤ ਦੇ ਬਾਹਰ ਰਿਪਬਲਿਕ ਆਫ ਖਾਲਿਸਤਾਨ ਦਾ ਬੋਰਡ ਲਾਇਆ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਗੁਰਦੁਆਰਾ ਕਮੇਟੀ ਵਲੋਂ ਮੀਰੀ ਪੀਰੀ ਦਿਵਸ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ। ਉਕਤ ਇਮਾਰਤ ਦੇ ਬਾਹਰ ਉੱਕਤ ਬੋਰਡ ਲੱਗਾ ਵੇਖਿਆ ਗਿਆ, ਜੋ ਸੋਮਵਾਰ ਦੇਰ ਸ਼ਾਮ ਕਿਸੇ ਵਲੋਂ ਲਾਇਆ ਗਿਆ ਹੋ ਸਕਦਾ ਹੈ। ਗੁਰਦੁਆਰੇ ਨੇੜੇ ਰਹਿੰਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਸਾਰੇ ਇਸ ਬਾਰੇ ਅਨਜਾਣ ਸਨ। ਉਧਰ ਗੁਰਦੁਆਰਾ ਕਮੇਟੀ ਦੇ ਸਕੱਤਰ ਭੁਪਿੰਦਰ ਸਿੰਘ ਹੋਠੀ ਨੇ ਵੀ ਸੰਪਰਕ ਕਰਨ ’ਤੇ ਗੱਲਬਾਤ ਤੋਂ ਨਾਂਹ ਕਰ ਦਿੱਤੀ।

ਗੌਰਤਲਬ ਹੈ ਕਿ ਇਸੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਦੋ ਸਾਲ ਪਹਿਲਾਂ ਗੁਰਦੁਆਰਾ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ ਤੇ ਕਾਤਲ ਭੱਜ ਗਏ ਸਨ। ਪੁਲੀਸ ਨੇ ਜਾਂਚ ਕਰਕੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੋਏ ਹਨ ਤੇ ਕੇਸ ਸੁਣਵਾਈ ਅਧੀਨ ਹੈ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਸੂਹੀਆ ਏਜੰਸੀ ਦੇ ਹਵਾਲੇ ਨਾਲ ਮਰਹੂਮ ਨਿੱਝਰ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਕਾਰਨ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਇਕ ਵਾਰ ਕੁੜੱਤਣ ਪੈਦਾ ਹੋ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ7 ਸਿਖਰ ਵਾਰਤਾ ਵਿਚ ਸ਼ਮੂਲੀਅਤ ਮੌਕੇ ਕੈਨੇਡਿਆਈ ਪ੍ਰਧਾਨ ਮੰਤਰੀ ਮਾਰਕ ਕਾਰਨੇ ਨਾਲ ਹੋਈ ਮੀਟਿੰਗ ਕਾਰਨ ਰਿਸ਼ਤਿਆਂ ਨੂੰ ਮੋੜਾ ਪਿਆ ਹੈ। ਇਸੇ ਮੋੜੇ ਕਾਰਨ ਕੁਝ ਦਿਨ ਪਹਿਲਾਂ ਕੈਨੇਡਾ ਨੇ ਮੁੰਬਈ ਵਿੱਚ ਆਪਣਾ ਕੌਂਸੁਲੇਟ ਜਨਰਲ ਨਿਯੁਕਤ ਕੀਤਾ ਹੈ।

Advertisement

Advertisement