ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Canada News: ਵਿਦੇਸ਼ੀ ਦਖ਼ਲ ਬਾਰੇ ਸੰਸਦੀ ਜਾਂਚ ਕਮੇਟੀ ਵਲੋਂ ਬਰੈਂਪਟਨ ਦਾ ਮੇਅਰ ਤਲਬ

ਵੀਰਵਾਰ ਨੂੰ ਪੇਸ਼ ਹੋਣ ਦਾ ਸੰਮਨ ਭੇਜਿਆ; ਟੋਰੀਆਂ ਵਲੋਂ ਮੇਅਰ ਨੂੰ ਭੇਜੇ ਸੰਮਨਾਂ ਦੀ ਨਿਖੇਧੀ
ਭਾਰਤੀ ਭਾਈਚਾਰੇ ਦੇ ਆਗੂਆਂ ਨਾਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ (ਖੱਬਿਉਂ ਤੀਜੇ)। ਫੋਟੋ: ‘ਐਕਸ’ ਤੋਂ
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਦਸੰਬਰ
Canada News: ਸੰਸਦੀ ਚੋਣਾਂ ਸਮੇਤ ਕੈਨੇਡਿਆਈ ਕਿਰਿਆਵਾਂ ’ਚ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਵਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ  (Brampton Mayor Patrick Brown) ਨੂੰ ਕਮੇਟੀ ਮੂਹਰੇ ਭਾਰਤ ਸਰਕਾਰ ਦੇ ਦਖ਼ਲ ਸਮੇਤ ਹੋਰ ਜਾਣਕਾਰੀਆਂ ਦੇਣ ਲਈ 5 ਦਸੰਬਰ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਦਖ਼ਲ ਦੀ ਜਾਂਚ ਬਾਰੇ ਉਸ ਨੂੰ 21 ਅਕਤੂਬਰ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਸੀ, ਜਿਸਨੂੰ ਮੇਅਰ ਵਲੋਂ ਅਣਗੌਲਿਆ ਕਰ ਦਿੱਤਾ ਗਿਆ ਸੀ। ਪਰ ਨਿਯਮਾਂ ਅਨੁਸਾਰ ਸੰਮਨ ਰਾਹੀਂ ਸੱਦਾ ਦਿੱਤਾ ਜਾਵੇ ਪੇਸ਼ੀ ਜ਼ਰੂਰੀ ਹੋ ਜਾਂਦੀ ਹੈ।
ਟੋਰੀ ਸੰਸਦ ਮੈਂਬਰ ਰੈਕਲ ਡਾਂਚੋ ਨੇ ਜਾਂਚ ਕਮੇਟੀ ਵਲੋਂ ਮੇਅਰ ਨੂੰ ਸੱਦਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸਰਕਾਰ ਵਲੋਂ ਮੇਅਰ ਨੂੰ ਪ੍ਰੇਸ਼ਾਨ ਕਰਨ ਦਾ ਢੰਗ ਹੈ। ਪਰ ਲਿਬਰਲ ਸੰਸਦ ਰਣਦੀਪ ਸਿੰਘ ਸਰਾਏ ਨੇ ਇਸ ਦੋਸ਼ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਜਾਂਚ ਪ੍ਰਕਿਰਿਆ ਦਾ ਹਿੱਸਾ ਦੱਸਦਿਆ ਕਿਹਾ ਕਿ ਕਿਸੇ ਕਮੇਟੀ ਵਲੋਂ ਕੀਤੀ ਜਾਂਦੀ ਜਾਂਚ ਵੇਲੇ ਨਾ ਤਾਂ ਗਵਾਹ ਦੀ ਹੈਸੀਅਤ ਵੇਖੀ ਜਾਂਦੀ ਹੈ ਤੇ ਨਾ ਹੀ ਉਸ ਨੂੰ ਕਿਸੇ ਦੋਸ਼ ਅਧੀਨ ਸੱਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਦੇ ਜਾਣ ਵਾਲੇ ਦੀ ਭੂਮਿਕਾ ਹੋਣ ਜਾਂ ਨਾਂ ਹੋਣ ਬਾਰੇ ਤਾਂ ਕਮੇਟੀ ਆਪਣੀ ਰਿਪੋਰਟ ਬਣਾਂਉੰਦੇ ਸਮੇਂ ਵਿਚਾਰਦੀ ਹੈ।
ਇੱਥੇ ਦਸਣਾ ਬਣਦਾ ਹੈ ਕਿ ਦੋ ਸਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣੇ ਜਾਣ ਵਾਲੀ ਦੌੜ ਵਿੱਚ ਪੈਟਰਿਕ ਬਰਾਊਨ ਵੀ ਸ਼ਾਮਲ ਸਨ, ਪਰ ਕੁੱਝ ਵਿੱਤੀ ਖਾਮੀਆਂ ਕਾਰਨ ਉਨ੍ਹਾਂ ਨੂੰ ਦੌੜ ’ਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਸੀ। ਮੰਨਿਆ ਜਾਂਦਾ ਹੈ ਬਰੈਂਪਟਨ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਉਸਦੀ ਮਕਬੂਲੀਅਤ ਹੋਣ ਕਰਕੇ ਭਾਰਤੀ ਸਿਆਸੀ ਆਗੂਆਂ ਨਾਲ ਵੀ ਉਸਦੇ ਨੇੜਲੇ ਸਬੰਧ ਹਨ, ਜਿਸ ਕਰਕੇ ਜਾਂਚ ਕਮੇਟੀ ਉਸ ਤੋਂ ਕੁਝ ਸਵਾਲ ਪੁੱਛਣੇ ਜ਼ਰੂਰੀ ਸਮਝਦੀ ਹੈ।
Advertisement