ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Canada News: ਕੈਨੇਡਾ: ਵਿਨੀਪੈਗ ਦੀਆਂ ਮੇਪਲਜ਼ ਮੁਟਿਆਰਾਂ ਨੇ ਜਿੱਤਿਆ ਗਿੱਧੇ ਦਾ ਮੁਕਾਬਲਾ

ਸੁਰਿੰਦਰ ਮਾਵੀ ਵਿਨੀਪੈਗ, 20 ਮਈ ਫਲਾਵਰ ਸਿਟੀ ਬਰੈਂਪਟਨ ਕੈਨੇਡਾ ਵੱਲੋਂ ਨਾਰਥ ਅਮਰੀਕਾ ਦੇ ਸਬ ਤੋਂ ਵੱਡੇ ਲਾਈਵ ਗਿੱਧਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਕੈਟਾਗਰੀ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ| ਇਸ ਵਿਚ ਸਿਆਟਲ, ਨਿਊਯਾਰਕ, ਵਿਨੀਪੈਗ, ਕੈਲਗਰੀ, ਓਟਵਾ,...
Advertisement

ਸੁਰਿੰਦਰ ਮਾਵੀ

ਵਿਨੀਪੈਗ, 20 ਮਈ

Advertisement

ਫਲਾਵਰ ਸਿਟੀ ਬਰੈਂਪਟਨ ਕੈਨੇਡਾ ਵੱਲੋਂ ਨਾਰਥ ਅਮਰੀਕਾ ਦੇ ਸਬ ਤੋਂ ਵੱਡੇ ਲਾਈਵ ਗਿੱਧਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਕੈਟਾਗਰੀ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ| ਇਸ ਵਿਚ ਸਿਆਟਲ, ਨਿਊਯਾਰਕ, ਵਿਨੀਪੈਗ, ਕੈਲਗਰੀ, ਓਟਵਾ, ਕਿਚਨੇਰ ਵਾਟਰ ਲੂ ਤੇ ਬਰੈਂਪਟਨ ਦੀਆਂ 250 ਕੁੜੀਆਂ ਨੇ ਭਾਗ ਲਿਆ।

ਇਸ ਮੁਕਾਬਲੇ ਵਿੱਚ ਜੂਨੀਅਰ ਮਿਊਜ਼ਿਕ ਗਿੱਧਾ ਕੈਟਾਗਰੀ ਵਿੱਚ ਮੇਪਲਜ਼ ਕਾਲਜੀਏਟ ਵਿਨੀਪੈਗ ਕੈਨੇਡਾ ਦੀ ਮੇਪਲਜ਼ ਮੁਟਿਆਰਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਸਥਾਨ ਉੱਤੇ ਏਬੀਸੀ ਅਡਬ ਮੁਟਿਆਰਾਂ ਸਿਆਟਲ ਯੂ ਐੱਸ ਏ ਦੀ ਟੀਮ ਅਤੇ ਤੀਜੇ ਸਥਾਨ ਉੱਤੇ ਰੌਣਕ ਨੱਚਦੀ ਜਵਾਨੀ ਬਰੈਂਪਟਨ ਕੈਨੇਡਾ ਦੀ ਟੀਮ ਰਹੀ|

ਸੀਨੀਅਰ ਮਿਊਜ਼ਿਕ ਗਿੱਧਾ ਕੈਟਾਗਰੀ ਮੁਕਾਬਲੇ ਵਿੱਚ ਪਹਿਲੇ ਸਥਾਨ ਉੱਤੇ ਯੰਗ ਭੰਗੜਾ ਕਲੱਬ ਕੈਲਗਰੀ ਕੈਨੇਡਾ ਦੀ ਟੀਮ, ਦੂਜੇ ਸਥਾਨ ਉੱਤੇ ਸਾਂਝ ਸਹੇਲੀਆਂ ਬਰੈਂਪਟਨ ਕੈਨੇਡਾ ਦੀ ਟੀਮ ਅਤੇ ਤੀਜੇ ਸਥਾਨ ਉੱਤੇ ਝਣਕਾਹਟ ਵਾਟਰ ਲੂ ਕੈਨੇਡਾ ਦੀ ਟੀਮ ਰਹੀ|

ਲਾਈਵ ਕੈਟਾਗਰੀ ਲੁੱਡੀ ਮੁਕਾਬਲੇ ਵਿੱਚ ਪਹਿਲੇ ਸਥਾਨ ਉੱਤੇ ਰਾਕਸ ਏ ਪੰਜਾਬ ਦੀ ਟੀਮ, ਦੂਜੇ ਸਥਾਨ ਉੱਤੇ ਬੈਕ ਟੂ ਰੂਟ ਕੈਲੇਫੋਰਨੀਆ ਯੂ ਐੱਸ ਏ ਦੀ ਟੀਮ ਅਤੇ ਤੀਜੇ ਸਥਾਨ ਉੱਤੇ ਦੋ ਟੀਮਾਂ ਵਿਰਸਾ ਕੁਈਨਜ਼ (ਦਸਮੇਸ਼ ਸਕੂਲ) ਵਿਨੀਪੈਗ ਕੈਨੇਡਾ ਅਤੇ ਫੋਕ ਕੋਰਿਓ ਡਾਂਸ ਅਕੈਡਮੀ ਕੈਲਗਰੀ ਕੈਨੇਡਾ ਦੀ ਟੀਮਾਂ ਰਹੀਆਂ| ਲਾਈਵ ਕੈਟਾਗਰੀ ਗਿੱਧੇ ਮੁਕਾਬਲੇ ਵਿੱਚ ਪਹਿਲੇ ਸਥਾਨ ਉੱਤੇ ਚੜ੍ਹਦਾ ਪੰਜਾਬ ਬਰੈਂਪਟਨ ਕੈਨੇਡਾ ਦੀ ਟੀਮ, ਦੂਜੇ ਸਥਾਨ ਉੱਤੇ ਦਿ ਰੇਟਰੋਫੋਕ ਬਰੈਂਪਟਨ ਕੈਨੇਡਾ ਦੀ ਟੀਮ ਅਤੇ ਤੀਜੇ ਸਥਾਨ ਉੱਤੇ ਸਾਂਝ ਸਹੇਲੀਆਂ ਬਰੈਂਪਟਨ ਕੈਨੇਡਾ ਦੀ ਟੀਮ ਰਹੀ| ਮੇਪਲਜ਼ ਮੁਟਿਆਰਾਂ ਦੀ ਟੀਮ ਦਾ ਗਿੱਧਾ ਕੋਚ ਪਰਮਜੀਤ ਕੌਰ, ਜਗਦੀਪ ਤੂਰ (ਮੁੱਖ ਕੋਚ) ਅਤੇ ਇਕਜੋਤ ਉੱਪਲ ਤੇ ਤਰਨਜੀਤ ਕੌਰ ਤੂਰ ( ਸਹਾਇਕ ਕੋਚ ) ਵੱਲੋਂ ਤਿਆਰ ਕੀਤਾ ਗਿਆ| ਇਸੇ ਟੀਮ ਦੀ ਸੁਮਿਤ ਕੌਰ ਨੂੰ ਸਰਬੋਤਮ ਡਾਂਸਰ ਦਾ ਪੁਰਸਕਾਰ ਮਿਲਿਆ| ਇਸ ਦੌਰਾਨ ਕੋਚ ਜਗਦੀਪ ਤੂਰ ਨੇ ਕਿਹਾ ਕੇ ਇਹ ਸਾਡੇ ਸਾਰਿਆਂ ਲਈ ਨਾ ਭੁੱਲਣਯੋਗ ਅਤੇ ਮਾਣ ਵਾਲੇ ਪਲ ਹਨ। ਉਨ੍ਹਾਂ ਨੇ ਕੁੜੀਆਂ, ਪਰਿਵਾਰਾਂ, ਸੇਵਨ ਓਕਸ ਸਕੂਲ ਡਿਵੀਜ਼ਨ, ਅਤੇ ਸਕੂਲ ਤੇ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੋਚ ਪਰਮਜੀਤ ਕੌਰ, ਤਰਨਜੀਤ ਤੂਰ (ਸਹਾਇਕ ਕੋਚ) ਦਾ ਵੀ ਧੰਨਵਾਦ ਕੀਤਾ।

 

Advertisement