ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada News ਕੈਨੇਡਾ: 36 ਲੱਖ ਦਾ ਘਿਓ ਤੇ ਮੱਖਣ ਚੋਰੀ ਦੇ ਦੋਸ਼ਾਂ ਹੇਠ 6 ਪੰਜਾਬੀ ਗ੍ਰਿਫਤਾਰ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 30 ਜਨਵਰੀ ਓਂਟਾਰੀਓ ਦੀ ਪੀਲ ਖੇਤਰੀ ਪੁਲੀਸ ਨੇ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਪਿਛਲੇ ਸਾਲ ਵੱਖ ਵੱਖ ਸਟੋਰਾਂ ਚੋਂ 60 ਹਜਾਰ ਡਾਲਰ (36 ਲੱਖ ਰੁਪਏ) ਦਾ ਘਿਓ ਤੇ ਮੱਖਣ ਚੋਰੀ ਕਰਨ ਦੇ...
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 30 ਜਨਵਰੀ

Advertisement

ਓਂਟਾਰੀਓ ਦੀ ਪੀਲ ਖੇਤਰੀ ਪੁਲੀਸ ਨੇ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਪਿਛਲੇ ਸਾਲ ਵੱਖ ਵੱਖ ਸਟੋਰਾਂ ਚੋਂ 60 ਹਜਾਰ ਡਾਲਰ (36 ਲੱਖ ਰੁਪਏ) ਦਾ ਘਿਓ ਤੇ ਮੱਖਣ ਚੋਰੀ ਕਰਨ ਦੇ ਦੋਸ਼ ਹਨ। ਚੋਰੀ ਨਾਲ ਸਬੰਧਤ ਵੱਖ ਵੱਖ ਦੋਸ਼ਾਂ ਹੇਠ ਪੀਲ ਪੁਲੀਸ ਵੱਲੋਂ ਕਾਬੂ ਕੀਤੇ ਇਨ੍ਹਾਂ ਪੰਜਾਬੀਆਂ ਦੀ ਪਹਿਚਾਣ ਸੁਖਮੰਦਰ ਸਿੰਘ (23) ਦਲਵਾਲ ਸਿੱਧੂ (28), ਨਵਦੀਪ ਚੌਧਰੀ (28), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਅਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। ਕਾਬੂ ਕੀਤੇ ਗਏ ਨੌਜਵਾਨਾਂ ਵਿਚੋਂ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ ਪਰ ਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ।

ਪੁਲੀਸ ਅਨੁਸਾਰ ਇਨ੍ਹਾਂ ਨੇ ਪਿਛਲੇ ਸਾਲ ਬਰੈਂਪਟਨ ਦੇ ਕਰਿਆਨਾ ਸਟੋਰਾਂ ਚੋਂ ਕਈ ਵਾਰ ਮੱਖਣ ਤੇ ਘਿਉ ਚੋਰੀ ਕੀਤਾ ਅਤੇ ਉੱਥੋਂ ਬਚ ਨਿਕਲਦੇ ਰਹੇ। ਸਟੋਰ ਮਾਲਕਾਂ ਵਲੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕਰਵਾਉਣ ਕਾਰਨ ਪੁਲੀਸ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ।

ਪੁਲੀਸ ਬੁਲਾਰੇ ਨੇ ਦੱਸਿਆ ਪੁੱਛਗਿੱਛ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵੱਡੇ ਪੱਧਰ ਤੇ ਘਿਓ ਤੇ ਮੱਖਣ ਚੋਰੀ ਕਰਕੇ ਕਿਸ ਸਟੋਰ ਮਾਲਕ ਨੂੰ ਵੇਚਦੇ ਸਨ ਤਾਂ ਕਿ ਉਸਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਸਕੇ।

 

Advertisement
Tags :
Canada NewsPunjabi Tribune
Show comments