ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ: ਮੈਕਮਾਸਟਰ ’ਵਰਸਿਟੀ ’ਚ ਕਨਿਸ਼ਕ ਕਾਂਡ ਦੇ ਪੀੜਤਾਂ ਦੀ ਯਾਦਗਾਰ ਉਸਾਰੀ

40 ਸਾਲ ਪਹਿਲਾਂ ਜਹਾਜ਼ ਹਾਦਸੇ ਵਿੱਚ 339 ਵਿਅਕਤੀਆਂ ਦੀ ਹੋਈ ਸੀ ਮੌਤ
ਮੈਕਮਾਸਟਰ ਯੂਨੀਵਰਸਿਟੀ ’ਚ ਉਸਾਰੀ ਗਈ ਕਨਿਸ਼ਕ ਜਹਾਜ਼ ਹਾਦਸੇ ਦੀ ਯਾਦਗਾਰ।
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 27 ਮਈ

Advertisement

ਓਂਟਾਰੀਓ ਦੇ ਹਮਿਲਟਨ ’ਚ ਮੈਕਮਾਸਟਰ ਯੂਨੀਵਰਸਿਟੀ ਨੇ ਲਗਪਗ 40 ਸਾਲ ਪਹਿਲਾਂ 1985 ਵਿੱਚ ਵਾਪਰੇ ਟੋਰਾਂਟੋ-ਦਿੱਲੀ ਉਡਾਣ ਹਾਦਸੇ ਦੇ ਮ੍ਰਿਤਕਾਂ ਦੀ ਯਾਦ ਵਿੱਚ ਯਾਦਗਾਰ ਉਸਾਰੀ ਹੈ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ ਰੱਖੇ ਬੰਬ ਕਾਰਨ ਕੁੱਲ 339 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਕਨਿਸ਼ਕ ਕਾਂਡ ਵਜੋਂ ਜਾਣਿਆ ਜਾਂਦਾ ਹੈ। ਇਸ ਘਟਨਾ ਦਾ ਸੱਚ ਹਾਲੇ ਤੱਕ ਵੀ ਲੋਕਾਂ ਦੇ ਸਾਹਮਣੇ ਨਹੀਂ ਆਇਆ। ਕੁੱਝ ਦਿਨ ਪਹਿਲਾਂ ਲੋਕਾਂ ਲਈ ਖੋਲ੍ਹੀ ਗਈ ਯਾਦਗਾਰ ਪੀੜਤਾਂ ਦੀ ਇਨਸਾਫ ਦੀ ਮੰਗ ਨੂੰ ਉਭਾਰ ਰਹੀ ਹੈ। ਪਰਿਵਾਰ ਸਮੇਤ ਇਸ ਯਾਦਗਾਰ ਦਾ ਦੌਰਾ ਕਰਕੇ ਆਏ ਯੋਗੇਸ਼ਵਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਸਿਰਫ ਯਾਦਗਾਰ ਨਹੀਂ, ਸਗੋਂ ਇੱਕ ਆਵਾਜ਼ ਹੈ, ਜੋ ਇਨਸਾਫ ਦੀ ਮੰਗ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕਦਮ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਦਾ ਰਹੇਗਾ। ਜ਼ਿਕਰਯੋਗ ਹੈ ਕਿ ਸਤੰਬਰ 1985 ਵਿੱਚ ਟੋਰਾਂਟੋ ਤੋਂ ਦਿੱਲੀ ਜਾ ਰਹੇ ਕਨਿਸ਼ਕ ਨਾਂ ਦੇ ਜਹਾਜ਼ ਨੂੰ ਉਸ ਵਿੱਚ ਰੱਖੇ ਟਾਈਮ ਬੰਬ ਰਾਹੀਂ ਆਸਮਾਨ ਵਿੱਚ ਹੀ ਉਡਾ ਦਿੱਤਾ ਗਿਆ ਸੀ ਅਤੇ ਹੁਣ ਤੱਕ ਸਮੁੰਦਰ ’ਚੋਂ ਇਸ ਦਾ ਮਲਬਾ ਵੀ ਨਹੀਂ ਲੱਭਿਆ। ਸਾਲਾਂ ਬੱਧੀ ਚੱਲੀ ਇਸ ਦੀ ਜਾਂਚ ਮਗਰੋਂ ਵੀ ਸੱਚ ਸਾਹਮਣੇ ਨਹੀਂ ਆਇਆ।

Advertisement