ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ: ਗੋਇੰਦਵਾਲ ਸਾਹਿਬ ਨਾਲ ਸਬੰਧਤ ਵਿਦਿਆਰਥਣ ਦੀ ਕੈਨੇਡਾ ’ਚ ਗੋਲੀ ਲੱਗਣ ਕਾਰਨ ਮੌਤ

ਸੁਰਿੰਦਰ ਮਾਵੀ/ਜਤਿੰਦਰ ਸਿੰਘ ਬਾਵਾ ਵਿਨੀਪੈੱਗ/ਸ੍ਰੀ ਗੋਇੰਦਵਾਲ ਸਾਹਿਬ, 19 ਅਪਰੈਲ ਕੈਨੇਡਾ ਵਿਚ ਇਕ 21 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂ ਉਹ ਕੰਮ 'ਤੇ ਜਾਣ ਵੇਲੇ ਬੱਸ ਸਟਾਪ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਜਾਣਕਾਰੀ ਅਨੁਸਾਰ ਇਕ ਕਾਰ ਸਵਾਰ...
ਫੋਟੋ ਹੈਮਿਲਟਨ ਪੁਲੀਸ/X
Advertisement

ਸੁਰਿੰਦਰ ਮਾਵੀ/ਜਤਿੰਦਰ ਸਿੰਘ ਬਾਵਾ

ਵਿਨੀਪੈੱਗ/ਸ੍ਰੀ ਗੋਇੰਦਵਾਲ ਸਾਹਿਬ, 19 ਅਪਰੈਲ

Advertisement

ਕੈਨੇਡਾ ਵਿਚ ਇਕ 21 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂ ਉਹ ਕੰਮ 'ਤੇ ਜਾਣ ਵੇਲੇ ਬੱਸ ਸਟਾਪ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਜਾਣਕਾਰੀ ਅਨੁਸਾਰ ਇਕ ਕਾਰ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਇਕ ਗੋਲੀ ਹਰਸਿਮਰਤ ਨੂੰ ਲੱਗੀ।

ਹਰਸਿਮਰਤ ਰੰਧਾਵਾ ਹੈਮਿਲਟਨ, ਓਨਟਾਰੀਓ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਭਾਰਤੀ ਵਿਦਿਆਰਣ ਦੀ ਛਾਤੀ ’ਚ ਗੋਲੀ ਲੱਗੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਵੀਡੀਓ ਦੇ ਜ਼ਰੀਏ ਜਾਂਚਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਕਾਲੇ ਰੰਗ ਦੀ ਮਰਸਿਡੀਜ਼ ਐਸਯੂਵੀ ਦੇ ਸਵਾਰ ਨੇ ਇਕ ਚਿੱਟੀ ਕਾਰ ਵਿਚ ਸਵਾਰ ਲੋਕਾਂ ’ਤੇ ਗੋਲੀ ਚਲਾਈ ਸੀ। ਗੋਲ਼ੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਦੋਹੇਂ ਚਾਲਕ ਗੱਡੀਆਂ ਸਮੇਤ ਉੱਥੋਂ ਫਰਾਰ ਹੋ ਗਏ।

ਗੋਲੀਆਂ ਐੱਲਨਬੀ ਐਵਿਨਿਊ ਦੀ ਇਕ ਰਿਹਾਇਸ਼ ਦੀ ਪਿਛਲੀ ਖਿੜਕੀ ਵਿਚ ਵੀ ਦਾਖਲ ਹੋਈਆਂ ਜਿੱਥੇ ਰਹਿਣ ਵਾਲੇ ਕੁਝ ਫੁੱਟ ਦੀ ਦੂਰੀ 'ਤੇ ਟੈਲੀਵਿਜ਼ਨ ਦੇਖ ਰਹੇ ਸਨ। ਹਲਾਂਕਿ ਘਰ ’ਚ ਕੋਈ ਜ਼ਖ਼ਮੀ ਨਹੀਂ ਹੋਇਆ।

ਜਾਂਚਕਾਰਾਂ ਨੇ ਅਪਰ ਜੇਮਜ਼ ਅਤੇ ਸਾਊਥ ਬੈਂਡ ਨੇੜੇ ਸ਼ਾਮ 7:15 ਵਜੇ ਤੋਂ 7:45 ਵਜੇ ਦੇ ਵਿਚਕਾਰ ਡੈਸ਼ਕੈਮ ਜਾਂ ਸੁਰੱਖਿਆ ਕੈਮਰੇ ਦੀ ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਾਰਜੈਂਟ ਐਲੇਕਸ ਬਕ ਨਾਲ 905-546-4123 ’ਤੇ ਸੰਪਰਕ ਕਰਨ ਲਈ ਅਪੀਲ ਕੀਤੀ ਹੈ।

 

ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਨਾਲ ਸਬੰਧਤ ਸੀ ਹਰਸਿਮਰਤ

ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਧੂੰਦਾ ਨਾਲ ਸਬੰਧਤ ਹਰਸਿਮਰਤ ਦੋ ਸਾਲ ਪਹਿਲਾਂ ਚੰਗੇ ਭਵਿੱਖ ਲਈ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਹੈਮਿਲਟਨ ਸ਼ਹਿਰ ਦੇ ਮੋਹੌਕ ਕਾਲਜ ਪੜ੍ਹਨ ਗਈ ਸੀ। ਮ੍ਰਿਤਕ ਹਰਸਿਮਰਤ ਕੌਰ ਰੰਧਾਵਾ ਦੇ ਦਾਦਾ ਸੁਖਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਹਰਸਿਮਰਤ ਕੌਰ ਰੰਧਾਵਾ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਕੈਨੇਡਾ ਗਈ ਸੀ, ਕਾਲਜ ਜਾਣ ਸਮੇਂ ਬੱਸ ਉਹ ਦੀ ਉਡੀਕ ਕਰ ਰਹੀ ਤੇ ਕੁਝ ਕਾਰ ਸਵਾਰਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਜਿਵੇਂ ਹੀ ਹਰਸਿਮਰਤ ਕੌਰ ਰੰਧਾਵਾ ਦੀ ਮੌਤ ਦੀ ਖਬਰ ਪਿੰਡ ਪੁੱਜੀ ਤਾਂ ਘਰ ਵਿੱਚ ਮਾਹੌਲ ਗਮਗੀਨ ਹੋ ਗਿਆ ਅਤੇ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਜਸਵੰਤ ਸਿੰਘ ਧੂੰਦਾ, ਮਲਕੀਤ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲੋਂ ਹਰਸਿਮਰਤ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।

 

Advertisement
Tags :
Canada Newsindian student in canadaPunjabi Tribune