ਕੈਨੇਡਾ: ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ
ਓਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਮਾਮਲੇ ’ਚ ਜਾਂਚ ਕਰਦਿਆਂ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਗ੍ਰਿਫ਼ਤਾਰ ਕੀਤਾ ਹੈ। ਰਣਜੀਤ ਸਿੰਘ ’ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲੀਸ ਅਧਿਕਾਰੀ...
Advertisement
ਓਂਟਾਰੀਓ ਦੀ ਬੈਰੀ ਪੁਲੀਸ ਨੇ ਸੁਖਦੀਪ ਕੌਰ (41) ਦੀ ਹੱਤਿਆ ਮਾਮਲੇ ’ਚ ਜਾਂਚ ਕਰਦਿਆਂ ਉਸ ਦੇ ਪਤੀ ਰਣਜੀਤ ਸਿੰਘ ਚੀਮਾ (45) ਨੂੰ ਗ੍ਰਿਫ਼ਤਾਰ ਕੀਤਾ ਹੈ। ਰਣਜੀਤ ਸਿੰਘ ’ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲੀਸ ਅਧਿਕਾਰੀ ਜੋਇ ਬ੍ਰਿਸਬੌਇਸ ਅਨੁਸਾਰ ਸੁਖਦੀਪ ਕੌਰ ਸ਼ਹਿਰ ਬੈਰੀ ਦੇ ਸਪੈਰੋ ਵੇਅ ’ਚ ਘਰ ਵਿੱਚ ਆਪਣੇ ਨਾਬਾਲਗ ਬੱਚੇ ਤੇ ਸੱਸ ਸਹੁਰੇ ਨਾਲ ਰਹਿੰਦੀ ਸੀ। ਸ਼ਨਿਚਰਵਾਰ ਨੂੰ ਸਥਾਨਕ ਨਿਵਾਸੀ ਨੇ ਪੁਲੀਸ ਨੂੰ ਉਸ ਦੇ ਘਰ ਵਿੱਚ ਕਥਿਤ ਝਗੜੇ ਦੀ ਸ਼ਿਕਾਇਤ ਦਿੱਤੀ। ਪੁਲੀਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਸੁਖਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਮਾਮਲੇ ’ਚ ਪੁਲੀਸ ਨੇ ਸੁਖਜੀਤ ਕੌਰ ਦੇ ਪਤੀ ਰਣਜੀਤ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕੀਤਾ ਤੇ ਵੀਡੀਓ ਕਾਨਫ਼ਰੰਸ ਰਾਹੀਂ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਰਣਜੀਤ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗੁਆਂਢੀਆਂ ਨੇ ਦੱਸਿਆ ਕਿ ਰਣਜੀਤ ਸਿੰਘ ਹਿੰਸਕ ਸੁਭਾਅ ਵਾਲਾ ਹੈ ਅਤੇ ਨਸ਼ੇੜੀ।
Advertisement
Advertisement
