ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ: ਲੁਟੇਰਿਆਂ ਹੱਥੋਂ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਨੇ ਦਮ ਤੋੜਿਆ

* ਫੂਡ ਡਲਿਵਰੀ ਦੌਰਾਨ 12 ਜੁਲਾਈ ਨੂੰ ਵਾਪਰੀ ਘਟਨਾ * ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਗੁਰਵਿੰਦਰ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 18 ਜੁਲਾਈ

Advertisement

ਬਰੈਂਪਟਨ ਵਿਚ ਕੁਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਕਾਰ ਖੋਹਣ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖ਼ਮੀ ਕੀਤੇ ਗਏ ਪੰਜਾਬੀ ਨੌਜਵਾਨ ਗੁਰਵਿੰਦਰ (24) ਦੀ ਮੌਤ ਹੋ ਗਈ ਹੈ। ਉਹ ਫੂਡ ਡਲਿਵਰੀ ਦਾ ਕੰਮ ਕਰਦਾ ਸੀ। ਵੇਰਵਿਆਂ ਮੁਤਾਬਕ 12 ਜੁਲਾਈ ਨੂੰ ਉਹ ਮਿਸੀਸਾਗਾ ਸ਼ਹਿਰ ਵਿੱਚ ਜਦ ਖਾਣਾ ਪਹੁੰਚਦਾ ਕਰਨ (ਡਲਿਵਰੀ) ਗਿਆ ਤਾਂ ਕੁਝ ਲੁਟੇਰਿਆਂ ਨੇ ਉਸ ਦੀ ਕਾਰ ਖੋਹਣ ਦਾ ਯਤਨ ਕੀਤਾ। ਇਸ ਦੌਰਾਨ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਗਈ ਤੇ ਲੁਟੇਰੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ। ਉਹ ਉਸ ਦਿਨ ਤੋਂ ਹੀ ਹਸਪਤਾਲ ’ਚ ਇਲਾਜ ਅਧੀਨ ਸੀ। ਸੋਮਵਾਰ ਰਾਤ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਪੀਲ ਪੁਲੀਸ ਨੇ ਖੋਹੀ ਹੋਈ ਕਾਰ ਬਰਾਮਦ ਕਰ ਲਈ ਹੈ, ਪਰ ਕਾਤਲ ਅਜੇ ਤੱਕ ਨਹੀਂ ਫੜੇ ਗਏ। ਜਾਣਕਾਰੀ ਅਨੁਸਾਰ ਉਹ ਕਰੀਬ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਤੇ ਨੌਕਰੀ ਤੋਂ ਬਾਅਦ ਮਿਲੇ ਸਮੇਂ ’ਚ ਫੂਡ ਡਲਿਵਰੀ ਦਾ ਕੰਮ ਕਰਦਾ ਸੀ।

Advertisement
Tags :
ਹੱਥੋਂਕੈਨੇਡਾਜ਼ਖ਼ਮੀਤੋੜਿਆਨੌਜਵਾਨਪੰਜਾਬੀਲੁਟੇਰਿਆਂ