ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੰਬੋਡੀਆ ਤੇ ਥਾਈਲੈਂਡ ਸੰਘਰਸ਼ ਜਾਰੀ ਰੱਖਣ ਲਈ ਅੜੇ

ਕੰਬੋਡੀਆ ਦੀ ਸੈਨੇਟ ਦੇ ਪ੍ਰਧਾਨ ਹੁਨ ਸੇਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਥਾਈਲੈਂਡ ਖ਼ਿਲਾਫ਼ ਸਖ਼ਤ ਸੰਘਰਸ਼ ਕਰੇਗਾ। ਦੱਖਣ-ਪੂਰਬੀ ਏਸ਼ਿਆਈ ਗੁਆਂਢੀ ਮੁਲਕਾਂ ਵਿਚਾਲੇ ਦੂਜੇ ਦਿਨ ਵੱਡੇ ਪੱਧਰ ’ਤੇ ਸ਼ੁਰੂ ਹੋਏ ਸੰਘਰਸ਼ ਕਾਰਨ ਹਜ਼ਾਰਾਂ ਲੋਕ ਸਰਹੱਦੀ ਖੇਤਰ ਛੱਡ ਕੇ ਚਲੇ ਗਏ...
ਸੰਘਰਸ਼ ਦੌਰਾਨ ਰਾਹਤ ਕੈਂਪ ’ਚ ਬੈਠੇ ਹੋਏ ਥਾਈਲੈਂਡ ਦੇ ਬੇਘਰ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਕੰਬੋਡੀਆ ਦੀ ਸੈਨੇਟ ਦੇ ਪ੍ਰਧਾਨ ਹੁਨ ਸੇਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਥਾਈਲੈਂਡ ਖ਼ਿਲਾਫ਼ ਸਖ਼ਤ ਸੰਘਰਸ਼ ਕਰੇਗਾ। ਦੱਖਣ-ਪੂਰਬੀ ਏਸ਼ਿਆਈ ਗੁਆਂਢੀ ਮੁਲਕਾਂ ਵਿਚਾਲੇ ਦੂਜੇ ਦਿਨ ਵੱਡੇ ਪੱਧਰ ’ਤੇ ਸ਼ੁਰੂ ਹੋਏ ਸੰਘਰਸ਼ ਕਾਰਨ ਹਜ਼ਾਰਾਂ ਲੋਕ ਸਰਹੱਦੀ ਖੇਤਰ ਛੱਡ ਕੇ ਚਲੇ ਗਏ ਹਨ। ਲੰਘੇ ਐਤਵਾਰ ਦੀ ਰਾਤ ਹੋਈ ਝੜਪ ਮਗਰੋਂ ਲੜਾਈ ਸ਼ੁਰੂ ਹੋ ਗਈ ਜਿਸ ’ਚ ਥਾਈਲੈਂਡ ਦਾ ਸੈਨਿਕ ਮਾਰਿਆ ਗਿਆ। ਜੁਲਾਈ ’ਚ ਖੇਤਰੀ ਦਾਅਵਿਆਂ ਨੂੰ ਲੈ ਕੇ ਜੰਗਬੰਦੀ ਹੋਈ ਸੀ। ਪੰਜ ਦਿਨ ਤੱਕ ਚੱਲੀ ਲੜਾਈ ’ਚ ਦੋਵਾਂ ਧਿਰਾਂ ਦੇ ਕਈ ਵਿਅਕਤੀ ਮਾਰੇ ਗਏ ਸਨ ਤੇ ਇੱਕ ਲੱਖ ਤੋਂ ਵੱਧ ਆਮ ਨਾਗਰਿਕ ਇਲਾਕਾ ਛੱਡਣ ਲਈ ਮਜਬੂਰ ਹੋਏ ਸਨ। ਦੋਵੇਂ ਧਿਰਾਂ ਨੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵਿਰਾਕੁਲ ਨੇ ਕਿਹਾ ਕਿ ਕੰਬੋਡੀਆ ਨੇ ਸੰਭਾਵੀ ਵਾਰਤਾ ਲਈ ਹਾਲੇ ਤੱਕ ਥਾਈਲੈਂਡ ਨਾਲ ਸੰਪਰਕ ਨਹੀਂ ਕੀਤਾ ਹੈ ਅਤੇ ਲੜਾਈ ਜਾਰੀ ਰਹੇਗੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੋਈ ਵੀ ਧਿਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਥਾਈਲੈਂਡ ਦੀ ਸੈਨਾ ਨੇ ਕਿਹਾ ਕਿ ਕੰਬੋਡੀਆ ਨੇ ਅੱਜ ਤੋਪਖਾਨੇ, ਰਾਕੇਟ ਤੇ ਡਰੋਨਾਂ ਨਾਲ ਹਮਲਾ ਕੀਤਾ ਹੈ।

Advertisement
Advertisement
Show comments