ਕੰਬੋਡੀਆ ਵਿੱਚ ਬੱਸ ਪੁਲ ਤੋਂ ਡਿੱਗੀ; 13 ਹਲਾਕ; 24 ਜ਼ਖਮੀ
bus plunges off bridge, killing 13 passengers ਇੱਥੇ ਅੱਜ ਇੱਕ ਯਾਤਰੀ ਬੱਸ ਇੱਕ ਪੁਲ ਤੋਂ ਨਦੀ ਵਿੱਚ ਡਿੱਗ ਗਈ ਜਿਸ ਵਿੱਚ ਘੱਟੋ-ਘੱਟ 13 ਯਾਤਰੀ ਮਾਰੇ ਗਏ ਅਤੇ ਦੋ ਦਰਜਨ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਬੱਸ ਦੇਸ਼...
Advertisement
bus plunges off bridge, killing 13 passengers ਇੱਥੇ ਅੱਜ ਇੱਕ ਯਾਤਰੀ ਬੱਸ ਇੱਕ ਪੁਲ ਤੋਂ ਨਦੀ ਵਿੱਚ ਡਿੱਗ ਗਈ ਜਿਸ ਵਿੱਚ ਘੱਟੋ-ਘੱਟ 13 ਯਾਤਰੀ ਮਾਰੇ ਗਏ ਅਤੇ ਦੋ ਦਰਜਨ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਬੱਸ ਦੇਸ਼ ਦੇ ਪ੍ਰਸਿੱਧ ਅੰਗਕੋਰ ਵਾਟ ਮੰਦਰ ਕੰਪਲੈਕਸ ਦੇ ਸੀਮ ਰੀਪ ਤੋਂ ਰਾਜਧਾਨੀ ਜਾ ਰਹੀ ਸੀ। ਜਦੋਂ ਇਹ ਮੱਧ ਪ੍ਰਾਂਤ ਕੰਪੋਂਗ ਥੌਮ ਵਿੱਚ ਪੁੱਜੀ ਤਾਂ ਹਾਦਸਾਗ੍ਰਸਤ ਹੋ ਗਈ। ਡਿਪਟੀ ਪੁਲੀਸ ਮੁਖੀ ਸਿਵ ਸੋਵਾਨਾ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਸਾਰੇ ਕੰਬੋਡੀਅਨ ਨਾਗਰਿਕ ਸਨ।
ਸਿਵ ਸੋਵਾਨਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਡਰਾਈਵਰ ਉਨੀਂਦਰਾ ਸੀ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਮ੍ਰਿਤਕਾਂ ਵਿਚ ਡਰਾਈਵਰ ਵੀ ਸ਼ਾਮਲ ਹੈ ਕਿ ਨਹੀਂ। ਮੁੱਢਲੀ ਜਾਣਕਾਰੀ ਅਨੁਸਾਰ ਇਸ ਬੱਸ ਵਿੱਚ ਲਗਪਗ 40 ਯਾਤਰੀ ਸਵਾਰ ਸਨ। ਇਸ ਮੌਕੇ ਯਾਤਰੀਆਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾਏ ਗਏ।
Advertisement
Advertisement
