ਲੰਡਨ ’ਚ ਬਰਤਾਨਵੀ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ British Sikh man stabbed to death in London attack
Advertisement
ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬਰਤਾਨਵੀ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਯੂਕੇ ਪੁਲੀਸ ਦਾ ਮੰਨਣਾ ਹੈ ਕਿ ਇਸ ਮਾਮਲੇ ’ਚ ਸ਼ਾਮਲ ਦੋਨੋਂ ਇੱਕ ਦੂਜੇ ਨੂੰ ਜਾਣਦੇ ਸਨ।
ਗੁਰਮੁਖ ਸਿੰਘ ਜਿਸ ਨੂੰ ਗੈਰੀ ਵਜੋਂ ਜਾਣਿਆ ਜਾਂਦਾ ਹੈ, ਦੀ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਦੇ ਫੇਲਬ੍ਰਿਜ ਰੋਡ ’ਤੇ ਮੌਤ ਹੋ ਗਈ ਸੀ ਅਤੇ ਅੱਜ ਮੈਟਰੋਪੋਲੀਟਨ ਪੁਲੀਸ ਵੱਲੋਂ ਰਸਮੀ ਤੌਰ ’ਤੇ ਉਸ ਦਾ ਨਾਮ ਦੱਸਿਆ ਗਿਆ।
Advertisement
ਪੁਲੀਸ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ 23 ਜੁਲਾਈ ਨੂੰ ਹੋਏ ਕਤਲ ਦੇ ਸ਼ੱਕ ’ਚ ਅਮਰਦੀਪ ਸਿੰਘ (27) ਨੂੰ ਗ੍ਰਿਫਤਾਰ ਕੀਤਾ ਹੈ। ਉਸ ਮਗਰੋਂ ਉਸ ’ਤੇ ਕਤਲ ਸਣੇ ਹੋਰ ਦੋਸ਼ ਲਾਏ ਹਨ ਅਤੇ ਉਹ ਮੁਕੱਦਮੇ ਲਈ ਲੰਡਨ ਦੇ ਓਲਡ ਬੇਲੀ ਵਿੱਚ ਅਦਾਲਤ ’ਚ 5 ਜਨਵਰੀ 2026 ਦੀ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਰਹੇਗਾ।
ਮੈਟਰੋਪੋਲੀਟਨ ਪੁਲੀਸ ਵੱਲੋਂ ਬਿਆਨ ਵਿੱਚ ਕਿਹਾ ਗਿਆ, ‘‘London Ambulance Service ਨੂੰ ਇੱਕ ਰਿਹਾਇਸ਼ੀ ਪਤੇ ’ਤੇ ਝਗੜੇ ਦੀ ਰਿਪੋਰਟ ਮਿਲਣ ’ਤੇ ਪੁਲੀਸ ਬੁਲਾਈ ਗਈ ਸੀ।’’ ਬਿਆਨ ਮੁਤਾਬਕ, ‘‘ਗੈਰੀ ਦੇ ਚਾਕੂ ਨਾਲ ਹੋਏ ਜ਼ਖਮਾਂ ਦੇ ਇਲਾਜ ਦੌਰਾਨ ਅਧਿਕਾਰੀ ਹਾਜ਼ਰ ਸਨ। ਸਿਹਤ ਮੁਲਾਜ਼ਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਵਜੂਦ ਉਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।’’ ਜਾਂਚਕਾਰਾਂ ਨੇ ਚਾਕੂਬਾਜ਼ੀ ਦੇ ਸਬੰਧ ’ਚ 29 ਵਰ੍ਹਿਆਂਂ ਦੇ ਇੱਕ ਵਿਅਕਤੀ ਅਤੇ 29, 30 ਤੇ 54 ਵਰ੍ਹਿਆਂ ਦੀਆਂ ਤਿੰਨ ਔਰਤਾਂ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਅਕਤੂਬਰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ ਜਦੋਂ ਤੱਕ ਪੁਲੀਸ ਦੀ ਜਾਂਚ ਜਾਰੀ ਰਹੇਗੀ। ਪੋਸਟਮਾਰਟਮ ਜਾਂਚ ’ਚ ਮੌਤ ਦਾ ਕਾਰਨ ਖੱਬੇ ਪੱਟ ਵਿੱਚ ਚਾਕੂ ਦੇ ਜ਼ਖ਼ਮ ਨੂੰ ਦੱਸਿਆ ਗਿਆ ਹੈ ਜਿਸ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
Advertisement