ਬ੍ਰਿਟੇਨ ਨੇ ਭਾਰਤ ਦੀ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਲੲੀ ਹਮਾਇਤ ਕੀਤੀ
ਲੰਡਨ, 30 ਜੂਨ ਤਾਕਤਵਰ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਦੀ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਦਿਆਂ ਬ੍ਰਿਟਿਸ਼ ਸਰਕਾਰ ਨੇ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਮੰਗ ਦੁਹਰਾਈ ਹੈ। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸੁਧਾਰ ਦੀ ਮੰਗ ਕਰਨ ਵਾਲੇ ਮੋਹਰੀ ਦੇਸ਼ਾਂ...
Advertisement
ਲੰਡਨ, 30 ਜੂਨ
ਤਾਕਤਵਰ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਦੀ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਦਿਆਂ ਬ੍ਰਿਟਿਸ਼ ਸਰਕਾਰ ਨੇ ਸੰਯੁਕਤ ਰਾਸ਼ਟਰ ’ਚ ਸੁਧਾਰ ਦੀ ਮੰਗ ਦੁਹਰਾਈ ਹੈ। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸੁਧਾਰ ਦੀ ਮੰਗ ਕਰਨ ਵਾਲੇ ਮੋਹਰੀ ਦੇਸ਼ਾਂ ’ਚੋਂ ਇਕ ਹੈ। ਇਥੇ ਚੈਟਮ ਹਾੳੂਸ ਥਿੰਕ ਟੈਂਕ ’ਚ ਹੋਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਬਹੁ-ਧਿਰੀ ਪ੍ਰਣਾਲੀ ਸੁਰਜੀਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਲਮੀ ਅਰਥਚਾਰੇ ਦੀ ਧੁਰੀ ਯੂਰੋਪ-ਅਟਲਾਂਟਿਕ ਤੋਂ ਖਿਸਕ ਕੇ ਹਿੰਦ-ਪ੍ਰਸ਼ਾਤ ਖ਼ਿੱਤੇ ਵੱਲ ਜਾ ਰਹੀ ਹੈ। ਕਲੈਵਰਲੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ’ਚ ਸੁਧਾਰ ਹੋਣਾ ਚਾਹੀਦਾ ਹੈ ਅਤੇ ਬ੍ਰਿਟੇਨ ਅਫ਼ਰੀਕਾ ਦੀ ਸਥਾਈ ਨੁਮਾਇੰਦਗੀ ਅਤੇ ਮੈਂਬਰਸ਼ਿਪ ਦਾ ਵਿਸਥਾਰ ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਪਾਨ ਤੱਕ ਕਰਨਾ ਚਾਹੁੰਦਾ ਹੈ। ਉਨ੍ਹਾਂ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ
Advertisement
Advertisement