ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੇਮੀ ਨਾਲ ਰਹਿਣ ਭਾਰਤ ਗਈ ਪਾਕਿਸਤਾਨੀ ਔਰਤ ਦਾ ਬਾਈਕਾਟ

ਕਰਾਚੀ, 16 ਜੁਲਾਈ ਆਪਣੇ ਚਾਰ ਬੱਚਿਆਂ ਨਾਲ ਚੋਰੀ ਛੁਪੇ ਭਾਰਤ ਗਈ ਪਾਕਿਸਤਾਨੀ ਮਹਿਲਾ ਸੀਮਾ ਗੁਲਾਮ ਹੈਦਰ ਦਾ ਉਸ ਦੇ ਪਰਿਵਾਰ ਤੇ ਗੁਆਂਢੀਆਂ ਨੇ ਬਾਈਕਾਟ ਕਰ ਦਿੱਤਾ ਹੈ। ਉਹ ਭਾਰਤ ਵਿੱਚ ਇਕ ਹਿੰਦੂ ਵਿਅਕਤੀ ਨਾਲ ਰਹਿਣ ਗਈ ਹੈ ਜਿਸ ਨਾਲ ਉਸ...
ਪਾਕਿਸਤਾਨ ਤੋਂ ਭਾਰਤ ਆੲੀ ਸੀਮਾ ਗੁਲਾਮ ਹੈਦਰ ਦੀ ਤਸਵੀਰ ਅਤੇ ਪਾਕਿਸਤਾਨ ਸਰਕਾਰ ਵੱਲੋਂ ਜਾਰੀ ੳੁਸ ਦਾ ਸ਼ਨਾਖਤੀ ਕਾਰਡ। -ਫੋਟੋ: ਪੀਟੀਆੲੀ
Advertisement

ਕਰਾਚੀ, 16 ਜੁਲਾਈ

ਆਪਣੇ ਚਾਰ ਬੱਚਿਆਂ ਨਾਲ ਚੋਰੀ ਛੁਪੇ ਭਾਰਤ ਗਈ ਪਾਕਿਸਤਾਨੀ ਮਹਿਲਾ ਸੀਮਾ ਗੁਲਾਮ ਹੈਦਰ ਦਾ ਉਸ ਦੇ ਪਰਿਵਾਰ ਤੇ ਗੁਆਂਢੀਆਂ ਨੇ ਬਾਈਕਾਟ ਕਰ ਦਿੱਤਾ ਹੈ। ਉਹ ਭਾਰਤ ਵਿੱਚ ਇਕ ਹਿੰਦੂ ਵਿਅਕਤੀ ਨਾਲ ਰਹਿਣ ਗਈ ਹੈ ਜਿਸ ਨਾਲ ਉਸ ਦੀ ਆਨਲਾਈਨ ਗੇਮ ਦੌਰਾਨ ਦੋਸਤੀ ਹੋਈ ਸੀ। ਸੀਮਾ ਗੁਲਾਮ ਹੈਦਰ ਤੇ ਸਚਿਨ ਮੀਣਾ 2019 ਵਿੱਚ ਪਬਜੀ ਖੇਡਣ ਦੌਰਾਨ ਇਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਅਤੇ ਇਸ ਮਗਰੋਂ ਪ੍ਰੇਮ ਕਹਾਣੀ ਸ਼ੁਰੂ ਹੋ ਗਈ।

Advertisement

ਉਤਰ ਪ੍ਰਦੇਸ਼ ਪੁਲੀਸ ਮੁਤਾਬਿਕ ਸੀਮਾ (30) ਤੇ ਸਚਿਨ ਮੀਣਾ (22) ਦਿੱਲੀ ਨੇੜੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਸਚਿਨ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਸੀਮਾ ਨੂੰ ਬਿਨਾਂ ਵੀਜ਼ੇ ਦੇ ਨੇਪਾਲ ਜ਼ਰੀਏ ਆਪਣੇ ਚਾਰ ਬੱਚਿਆਂ ਨਾਲ ਨਾਜਾਇਜ਼ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਣ ਕਰਕੇ ਚਾਰ ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਕਿ ਸਚਿਨ ਨੂੰ ਨਾਜਾਇਜ਼ ਸ਼ਰਨਾਰਥੀ ਨੂੰ ਪਨਾਹ ਦੇਣ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲ ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸੀਮਾ ਦੇ ਬੱਚਿਆਂ ਦੀ ਉਮਰ ਸੱਤ ਸਾਲ ਤੋਂ ਘੱਟ ਹੈ। ਉਸ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਮਾ ਪਾਕਿਸਤਾਨ ਕਦੇ ਨਾ ਪਰਤੇ। ਜ਼ਿਕਰਯੋਗ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਪਿਛਲੇ ਤਿੰਨ ਸਾਲ ਤੋਂ ਪਾਕਿਸਤਾਨ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। -ਪੀਟੀਆਈ

Advertisement
Tags :
‘ਪ੍ਰੇਮੀ’ਪਾਕਿਸਤਾਨੀਬਾਈਕਾਟਭਾਰਤ:ਰਹਿਣ