ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Blast in Pakistan ਪਾਕਿਸਤਾਨ: ਅਤਿਵਾਦੀ ਹਮਲੇ ਵਿਚ ਮਰਨ ਵਾਲਿਆਂ ਦੀ ਸੰਖਿਆ ਵਧਕੇ 11 ਹੋਈ, 22 ਜ਼ਖਮੀ

Blast in Pakistan
ਪੀਟੀਆਈ ਫੋਟੋ
Advertisement

ਇਸਲਾਮਾਬਾਦ, 5 ਮਾਰਚ

ਡਾਨ ਨੇ ਰਿਪੋਰਟ ਕੀਤੀ ਕਿ ਮੰਗਲਵਾਰ ਸ਼ਾਮ ਨੂੰ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਅਤਿਵਾਦੀਆਂ ਨੇ ਬੰਨੂ ਛਾਉਣੀ ਦੇ ਘੇਰੇ ਵਿੱਚ ਵਿਸਫੋਟਕ ਨਾਲ ਭਰੇ ਦੋ ਵਾਹਨਾਂ ਨੂੰ ਟੱਕ ਮਾਰ ਦਿੱਤੀ। ਜਿਸ ਦੌਰਾਨ ਪੰਜ ਔਰਤਾਂ ਅਤੇ ਚਾਰ ਬੱਚਿਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।

Advertisement

ਡਾਨ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੰਨੂ ਛਾਉਣੀ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਹੋਈ ਗੋਲੀਬਾਰੀ ਵਿੱਚ ਛੇ ਹਮਲਾਵਰ ਮਾਰੇ ਗਏ ਹਨ। ਛਾਉਣੀ ਖੇਤਰ ’ਚ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਰੋਕੇ ਜਾਣ ’ਤੇ ਅਤਿਵਾਦੀਆਂ ਨੇ ਗੇਟ ’ਤੇ ਵਾਹਨਾਂ ਨੂੰ ਉਡਾ ਦਿੱਤਾ। ਡਾਨ ਨੇ ਅਧਿਕਾਰਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਧਮਾਕੇ ਤੋਂ ਬਾਅਦ ਅਤਿਵਾਦੀਆਂ ਨੇ ਕੈਂਪ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗੋਲੀਬਾਰੀ ਹੋਈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਹਮਲਾ ਇਫਤਾਰ ਤੋਂ ਕੁਝ ਮਿੰਟ ਬਾਅਦ ਸ਼ਾਮ 6:30 ਵਜੇ ਸ਼ੁਰੂ ਹੋਇਆ।

ਰਿਪੋਰਟ ਮੁਤਾਬਕ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ 10 ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਇੱਕ ਸੂਤਰ ਦੇ ਅਨੁਸਾਰ ਗੈਰਕਾਨੂੰਨੀ ਹਾਫਿਜ਼ ਗੁਲ ਬਹਾਦੁਰ ਸਮੂਹ ਦੇ ਇੱਕ ਧੜੇ ਜੈਸ਼-ਏ-ਫੁਰਸਾਨ ਮੁਹੰਮਦ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਏਐੱਨਆਈ

Advertisement
Tags :
Blast in Pakistan