ਸੀਰੀਆ ਵੱਲੋਂ ਬੀਬੀਸੀ ਦੀ ਮਾਨਤਾ ਰੱਦ
ਬੈਰੂਤ, 9 ਜੁਲਾਈ ਸੀਰੀਆ ਦੇ ਸੂਚਨਾ ਮੰਤਰਾਲੇ ਨੇ ਬੀਬੀਸੀ ਦੀ ਮਾਨਤਾ ਰੱਦ ਕਰ ਦਿੱਤੀ ਹੈ। ਉਨ੍ਹਾਂ ਬ੍ਰਿਟਿਸ਼ ਬਰਾਡਕਾਸਟਰ ’ਤੇ ਜੰਗ ਨਾਲ ਜੂਝ ਰਹੇ ਮੁਲਕ ਬਾਰੇ ਝੂਠੀਆਂ ਤੇ ਪੱਖਪਾਤੀ ਖ਼ਬਰਾਂ ਦੀ ਕਵਰੇਜ ਕਰਨ ਦਾ ਦੋਸ਼ ਲਾਇਆ ਹੈ। ਮੰਤਰਾਲੇ ਨੇ ਇਹ ਕਦਮ...
Advertisement
ਬੈਰੂਤ, 9 ਜੁਲਾਈ
ਸੀਰੀਆ ਦੇ ਸੂਚਨਾ ਮੰਤਰਾਲੇ ਨੇ ਬੀਬੀਸੀ ਦੀ ਮਾਨਤਾ ਰੱਦ ਕਰ ਦਿੱਤੀ ਹੈ। ਉਨ੍ਹਾਂ ਬ੍ਰਿਟਿਸ਼ ਬਰਾਡਕਾਸਟਰ ’ਤੇ ਜੰਗ ਨਾਲ ਜੂਝ ਰਹੇ ਮੁਲਕ ਬਾਰੇ ਝੂਠੀਆਂ ਤੇ ਪੱਖਪਾਤੀ ਖ਼ਬਰਾਂ ਦੀ ਕਵਰੇਜ ਕਰਨ ਦਾ ਦੋਸ਼ ਲਾਇਆ ਹੈ। ਮੰਤਰਾਲੇ ਨੇ ਇਹ ਕਦਮ ਬੀਬੀਸੀ ਅਰਬੀ ਵੱਲੋਂ ਸੀਰੀਆ ’ਚ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਬਾਰੇ ਖੋਜੀ ਦਸਤਾਵੇਜ਼ੀ ਜਾਰੀ ਕਰਨ ਤੋਂ ਬਾਅਦ ਚੁੱਕਿਆ ਹੈ। ਇਸ ਦਸਤਾਵੇਜ਼ੀ ਵਿੱਚ ਪ੍ਰਸਾਰਕ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਅਰਬਾਂ ਡਾਲਰ ਦੀ ਸਨਅਤ ਅਤੇ ਸੀਰਿਆਈ ਸੈਨਾ ਤੇ ਰਾਸ਼ਟਰਪਤੀ ਬਸ਼ਰ ਅਸਦ ਦੇ ਪਰਿਵਾਰਕ ਜੀਆਂ ਦੀ ਸ਼ਮੂਲੀਅਤ ਨੂੰ ਉਜਾਗਰ ਕੀਤਾ ਗਿਆ ਸੀ। ਸੀਰੀਆ ਦੇ ਸੂਚਨਾ ਮੰਤਰਾਲੇ ਮੁਤਾਬਿਕ ਇਹ ਫ਼ੈਸਲਾ ਚੈਨਲ ਨੂੰ ਇਕ ਤੋਂ ਵੱਧ ਵਾਰ ਜਾਰੀ ਕੀਤੀਆਂ ਚਿਤਾਵਨੀਆਂ ਮਗਰੋਂ ਕੀਤਾ ਗਿਆ ਹੈ। -ਏਪੀ
Advertisement
Advertisement