Bangladesh: ਬੰਗਲਾਦੇਸ਼ ਵਿੱਚ ਮੁੜ ਹਿੰਸਾ ਭੜਕੀ
ਸ਼ੇਖ ਹਸੀਨਾ ਦੇ ਪਿਤਾ ਤੇ ਰਿਸ਼ਤੇਦਾਰਾਂ ਦੇ ਘਰ ’ਚ ਜਬਰੀ ਦਾਖਲ ਹੋਏ ਲੋਕ
Advertisement
ਢਾਕਾ, 5 ਫਰਵਰੀ
ਇੱਥੇ ਆਵਾਮੀ ਲੀਗ ਖ਼ਿਲਾਫ ਚਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅੱਜ ਮੁੜ ਹਿੰਸਾ ਭੜਕ ਪਈ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ। ਇਸ ਮੌਕੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਸਨ ਜਿਨ੍ਹਾਂ ਨੇ ਹਜ਼ੂਮ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਸੁਰੱਖਿਆ ਬਲਾਂ ਦੀ ਗੱਲ ਅਣਸੁਣੀ ਕਰ ਕੇ ਭੰਨਤੋੜ ਕੀਤੀ। ਇਹ ਭੰਨਤੋੜ ਉਸ ਵੇਲੇ ਕੀਤੀ ਗਈ ਜਦੋਂ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨ ਤੇ ਸਮੱਗਰੀ ਅਪਲੋਡ ਕੀਤੀ ਗਈ, ਇਸ ਤੋਂ ਬਾਅਦ ਕਈ ਥਾਈਂ ਪ੍ਰਦਰਸ਼ਨ ਹਿੰਸਕ ਰੁਪ ਧਾਰਨ ਕਰ ਗਏ।
Advertisement
Advertisement