ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਗਲਾਦੇਸ਼ ਚੋਣ ਕਮਿਸ਼ਨ ਵੱਲੋਂ ਹਸੀਨਾ ਦਾ ਵੋਟ ਹੱਕ ਖ਼ਤਮ

ਸਾਬਕਾ ਪ੍ਰਧਾਨ ਮੰਤਰੀ ਦੇ ਕੌਮੀ ਪਛਾਣ ਪੱਤਰ ਨੂੰ ‘ਲਾਕ’ ਕੀਤਾ
Advertisement
ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟ ਚੁੱਕੀ ਸ਼ੇਖ ਹਸੀਨਾ ਦੇ ਕੌਮੀ ਪਛਾਣ ਪੱਤਰ ਨੂੰ ‘ਲਾਕ’ ਕਰ ਦਿੱਤਾ ਹੈ, ਜਿਸ ਕਾਰਨ ਉਹ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਆਮ ਚੋਣਾਂ ’ਚ ਵੋਟ ਨਹੀਂ ਪਾ ਸਕੇਗੀ।ਚੋਣ ਕਮਿਸ਼ਨ ਦੇ ਸਕੱਤਰ ਅਖ਼ਤਰ ਅਹਿਮਦ ਨੇ ਇੱਥੇ ਨਿਰਵਾਚਨ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਿਸ ਕਿਸੇ ਦਾ ਕੌਮੀ ਪਛਾਣ ਪੱਤਰ (ਐੱਨ ਆਈ ਡੀ) ਲਾਕ ਹੋ ਜਾਂਦਾ ਹੈ, ਉਹ ਵਿਦੇਸ਼ ਤੋਂ ਵੋਟ ਨਹੀਂ ਪਾ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਉਨ੍ਹਾਂ (ਹਸੀਨਾ) ਦਾ ਐੱਨ ਆਈ ਡੀ ਲਾਕ ਹੈ।’’ ਹਾਲਾਂਕਿ, ਅਹਿਮਦ ਨੇ ਕਿਸੇ ਹੋਰ ਦਾ ਨਾਮ ਨਹੀਂ ਲਿਆ ਪਰ ‘ਯੂ ਐੱਨ ਬੀ’ ਖ਼ਬਰ ਏਜੰਸੀ ਅਤੇ ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਸੀਨਾ ਦੀ ਛੋਟੀ ਭੈਣ ਸ਼ੇਖ ਰਿਹਾਨਾ, ਪੁੱਤਰ ਸਜੀਬ ਵਾਜ਼ਿਦ ਜੁਆਏ ਅਤੇ ਧੀ ਸਾਇਮਾ ਵਾਜ਼ਿਦ ਪੁਤੁਲ ਦੇ ਐੱਨ ਆਈ ਡੀ ਵੀ ‘ਲਾਕ’ ਜਾਂ ‘ਬਲਾਕ’ ਕਰ ਦਿੱਤੇ ਗਏ ਹਨ। ਅਜਿਹੀਆਂ ਖ਼ਬਰਾਂ ਵੀ ਹਨ ਕਿ ਰਿਹਾਨਾ ਦੀਆਂ ਧੀਆਂ ਟਿਊਲਿਪ ਰਿਜ਼ਵਾਨਾ ਸਿੱਦੀਕ, ਅਜ਼ਮੀਨਾ ਸਿੱਦੀਕ, ਭਤੀਜੇ ਰਦਵਾਨ ਮੁਜੀਬ ਸਿੱਦੀਕ ਬੌਬੀ, ਉਨ੍ਹਾਂ ਦੇ ਰਿਸ਼ਤੇਦਾਰ ਤੇ ਹਸੀਨਾ ਦੇ ਸਾਬਕਾ ਸੁਰੱਖਿਆ ਸਲਾਹਕਾਰ ਸੇਵਾਮੁਕਤ ਮੇਜਰ ਜਨਰਲ ਤਾਰਿਕ ਅਹਿਮਦ ਸਿੱਦੀਕ, ਉਨ੍ਹਾਂ ਦੀ ਪਤਨੀ ਸ਼ਾਹੀਨ ਸਿੱਦੀਕ ਅਤੇ ਧੀ ਬੁਸ਼ਰਾ ਸਿੱਦੀਕ ਨੂੰ ਵੀ ਵੋਟਿੰਗ ਤੋਂ ਰੋਕ ਦਿੱਤਾ ਗਿਆ ਹੈ। ਅਹਿਮਦ ਨੇ ਕਿਹਾ ਕਿ ਜਿਹੜੇ ਲੋਕ ‘ਕਾਨੂੰਨ ਤੋਂ ਬਚਣ ਵਾਸਤੇ’ ਜਾਂ ਹੋਰ ਕਾਰਨਾਂ ਕਰ ਕੇ ਵਿਦੇਸ਼ ਚਲੇ ਗਏ ਹਨ, ਉਹ ਉਦੋਂ ਤੱਕ ਵੋਟਿੰਗ ਕਰ ਸਕਦੇ ਹਨ ਜਦੋਂ ਤੱਕ ਉਨ੍ਹਾਂ ਦੇ ਐੱਨ ਆਈ ਡੀ ਕਾਰਡ ਐਕਟਿਵ ਰਹਿਣ।

 

Advertisement

Advertisement
Show comments