ਪਾਕਿਸਤਾਨ ਦੇ ਸੂਬਾ ਸਿੰਧ ’ਚ ਮੰਦਰ ’ਤੇ ਡਾਕੂਆਂ ਦਾ ਹਮਲਾ, ਸੁਰੱਖਿਆ ਲਈ 400 ਪੁਲੀਸ ਮੁਲਾਜ਼ਮ ਤਾਇਨਾਤ
ਕਰਾਚੀ, 18 ਜੁਲਾਈ ਪਾਕਿਸਤਾਨ ਦੇ ਸਿੰਧ ਸੂਬੇ 'ਚ ਇਸ ਹਫ਼ਤੇ ਡਾਕੂਆਂ ਦੇ ਗਰੋਹ ਵਲੋਂ ਹਿੰਦੂ ਮੰਦਰ 'ਤੇ ਰਾਕੇਟ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਸੂਬੇ ਦੇ ਮੰਦਰਾਂ 'ਤੇ ਹਾਈ ਸਕਿਓਰਿਟੀ ਅਲਰਟ ਦੇ ਹੁਕਮ ਦਿੱਤੇ ਹਨ ਅਤੇ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ...
Advertisement
ਕਰਾਚੀ, 18 ਜੁਲਾਈ
ਪਾਕਿਸਤਾਨ ਦੇ ਸਿੰਧ ਸੂਬੇ 'ਚ ਇਸ ਹਫ਼ਤੇ ਡਾਕੂਆਂ ਦੇ ਗਰੋਹ ਵਲੋਂ ਹਿੰਦੂ ਮੰਦਰ 'ਤੇ ਰਾਕੇਟ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਸੂਬੇ ਦੇ ਮੰਦਰਾਂ 'ਤੇ ਹਾਈ ਸਕਿਓਰਿਟੀ ਅਲਰਟ ਦੇ ਹੁਕਮ ਦਿੱਤੇ ਹਨ ਅਤੇ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ| ਹਮਲਾਵਰਾਂ ਨੇ ਐਤਵਾਰ ਨੂੰ ਸਿੰਧ ਸੂਬੇ ਦੇ ਕਸ਼ਮੋਰ ਇਲਾਕੇ 'ਚ ਮੰਦਰ ਅਤੇ ਨੇੜਲੇ ਹਿੰਦੂ ਘਰਾਂ 'ਤੇ ਹਮਲਾ ਕੀਤਾ। ਸਿੰਧ ਦੇ ਪੁਲੀਸ ਮੁਖੀ ਗੁਲਾਮ ਨਬੀ ਮੈਮਨ ਨੇ ਸੂਬੇ ਭਰ ਦੇ ਮੰਦਰਾਂ ਦੀ ਸੁਰੱਖਿਆ ਲਈ ਹਾਈ ਅਲਰਟ ਦੇ ਹੁਕਮ ਦਿੱਤੇ ਹਨ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
Advertisement
Advertisement