ਆਸਟਰੇਲੀਆ: ਸਹੁਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਵਾਲੀ ਨੂੰ ਉਮਰ ਕੈਦ
ਆਸਟਰੇਲੀਆ ਦੀ ਅਦਾਲਤ ਨੇ ਅੱਜ ਤੀਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਐਰਿਨ ਪੈਟਰਸਨ ਨੂੰ ਉਸ ਤੋਂ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਜ਼ਹਿਰੀਲੀ ਖੁੰਭ ਖੁਆ ਕੇ ਜਾਨੋਂ ਮਾਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ...
Advertisement
ਆਸਟਰੇਲੀਆ ਦੀ ਅਦਾਲਤ ਨੇ ਅੱਜ ਤੀਹਰੇ ਕਤਲ ਕਾਂਡ ਦੇ ਮਾਮਲੇ ਵਿੱਚ ਐਰਿਨ ਪੈਟਰਸਨ ਨੂੰ ਉਸ ਤੋਂ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਜ਼ਹਿਰੀਲੀ ਖੁੰਭ ਖੁਆ ਕੇ ਜਾਨੋਂ ਮਾਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਘੱਟੋ-ਘੱਟ 33 ਸਾਲ ਤੱਕ ਪੈਰੋਲ ਦੀ ਕੋਈ ਸੰਭਾਵਨਾ ਨਹੀਂ। ਜਸਟਿਸ ਕ੍ਰਿਸਟੋਫਰ ਬੀਲ ਨੇ ਵਿਕਟੋਰੀਆ ਸੂਬੇ ਦੀ ਸੁਪਰੀਮ ਕੋਰਟ ਵਿੱਚ ਕਿਹਾ ਕਿ ਪੈਟਰਸਨ ਨੇ ਵਿਸ਼ਵਾਸਘਾਤ ਕੀਤਾ ਸੀ।
ਪੈਟਰਸਨ ਨੂੰ ਜੁਲਾਈ ਵਿੱਚ ਡਾਨ ਤੇ ਗੇਲ ਪੈਟਰਸਨ ਅਤੇ ਗੇਲ ਦੀ ਭੈਣ ਹੀਦਰ ਵਿਲਕਿਨਸਨ ਦੀ ਹੱਤਿਆ ਅਤੇ ਹੀਦਰ ਦੇ ਪਤੀ ਇਆਨ ਵਿਲਕਿਨਸਨ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਹ ਘਟਨਾ ਜੁਲਾਈ 2023 ਦੀ ਹੈ ਜਦੋਂ ਪੈਟਰਸਨ ਨੇ ਆਪਣੇ ਘਰ ’ਚ ਰੱਖੇ ਦੁਪਹਿਰ ਦੇ ਖਾਣੇ ਵਿੱਚ ਜ਼ਹਿਰੀਲੀਆਂ ਖੁੰਭਾ ਮਿਲਾ ਕੇ ਭੋਜਨ ਵਰਤਾਇਆ ਸੀ। ਇਸ ਦੁਪਹਿਰ ਦੇ ਖਾਣੇ ’ਚ ਉਸ ਦੇ ਸਹੁਰਾ ਪਰਿਵਾਰ ਦੇ ਲੋਕ ਵੀ ਸ਼ਾਮਲ ਹੋਏ ਸਨ ਪਰ ਉਸ ਦਾ ਪਤੀ ਸਾਈਮਨ ਪੈਟਰਸਨ ਸ਼ਾਮਲ ਨਹੀਂ ਹੋਇਆ ਸੀ।
Advertisement
Advertisement