ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Attack on school bus ਬਲੋਚਿਸਤਾਨ ’ਚ ਸਕੂਲ ਬੱਸ ’ਤੇ ਹਮਲਾ; ਧਮਾਕੇ ’ਚ ਚਾਰ ਬੱਚਿਆਂ ਦੀ ਮੌਤ, 38 ਜ਼ਖ਼ਮੀ

ਗ੍ਰਹਿ ਮੰਤਰੀ ਮੋਹਸਿਨ ਨਕਵੀ ਵੱਲੋਂ ਹਮਲੇ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ
ਸੰਕੇਤਕ ਤਸਵੀਰ।
Advertisement

ਕਰਾਚੀ, 21 ਮਈ

Attack on school bus ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਬੁੱਧਵਾਰ ਸਵੇਰੇ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ 38 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਖ਼ੁਜ਼ਦਾਰ ਜ਼ਿਲ੍ਹੇ ਵਿਚ ਹੋਇਆ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਖ਼ੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸਿਰ ਇਕਬਾਲ ਦਸ਼ਤੀ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਰੋਜ਼ਨਾਮਚੇ ਨੇ ਧਮਾਕੇ ਵਿਚ ਤਿੰਨ ਬੱਚਿਆ ਸਣੇ ਪੰਜ ਮੌਤਾਂ ਦਾ ਦਾਅਵਾ ਕੀਤਾ ਹੈ।

Advertisement

ਬੱਸ ਨੂੰ ਨਿਸ਼ਾਨਾ ਉਦੋਂ ਬਣਾਇਆ ਗਿਆ ਜਦੋਂ ਉਹੋ ਜ਼ੀਰੋ ਪੁਆਇੰਟ ਨੇੜੇ ਸੀ। ਧਮਾਕੇ ਵਿਚ 4 ਬੱਚਿਆਂ ਦੀ ਮੌਤ ਹੋ ਗਈ ਤੇ 38 ਹੋਰ ਜ਼ਖ਼ਮੀ ਹਨ। ਦਸ਼ਤੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ।

ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਯਾਸਿਰ ਇਕਬਾਲ ਨੇ ਕਿਹਾ, ‘‘ਬੱਸ ਫੌਜੀ ਛਾਉਣੀ ਦੇ ਸਕੂਲ ਜਾ ਰਹੀ ਸੀ।’’ ਇਕਬਾਲ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਬੱਸ ਵਿਚ ਕਰੀਬ 40 ਵਿਦਿਆਰਥੀ ਸਵਾਰ ਸਨ ਜੋ ਫੌਜ ਵੱਲੋਂ ਚਲਾਏ ਜਾ ਰਹੇ ਸਕੂਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਜ਼ਖਮੀ ਹੋਏ ਹਨ।

ਗ਼ੌਰਤਲਬ ਹੈ ਕਿ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ, ਪਰ ਆਬਾਦੀ ਪੱਖੋਂ ਸਭ ਤੋਂ ਛੋਟਾ ਹੈ। ਦੇਸ਼ ਦੇ ਦੱਖਣ-ਪੱਛਮ ਵਿੱਚ ਲਗਪਗ 1.5 ਕਰੋੜ ਲੋਕਾਂ ਦਾ ਸੂਬਾ ਮੁੱਖ ਮਾਈਨਿੰਗ ਪ੍ਰੋਜੈਕਟਾਂ ਦਾ ਘਰ ਹੈ ਪਰ ਦਹਾਕਿਆਂ ਪੁਰਾਣੀ ਬਗਾਵਤ ਨਾਲ ਪ੍ਰਭਾਵਿਤ ਰਿਹਾ ਹੈ। -ਪੀਟੀਆਈ/ਰਾਈਟਰਜ਼

Advertisement
Tags :
Attack on school Bus