ਲੂਵਰ ਮਿਊਜ਼ੀਅਮ ਚੋਰੀ ਕੇਸ ’ਚ ਗ੍ਰਿਫ਼ਤਾਰੀ
ਇਕ ਮੁਲਜ਼ਮ ਕਰ ਰਿਹਾ ਸੀ ਦੇਸ਼ ਛੱਡਣ ਦੀ ਤਿਆਰੀ
Advertisement
ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੈਰਿਸ ਦੀ ਕਾਨੂੰਨੀ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ਕਰਤਾਵਾਂ ਨੇ ਸ਼ਨਿਚਰਵਾਰ ਸ਼ਾਮ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ। ਹਿਰਾਸਤ ’ਚ ਲਏ ਵਿਅਕਤੀਆਂ ’ਚੋਂ ਇਕ ਹਵਾਈ ਅੱਡੇ ਤੋਂ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀ। ਫਰਾਂਸੀਸੀ ਮੀਡੀਆ ‘ਬੀ ਐੱਫ ਐੱਮ ਟੀ ਵੀ’ ਅਤੇ ‘ਲੇ ਪੈਰਿਸੀਅਨ’ ਅਖ਼ਬਾਰ ਨੇ ਪਹਿਲਾਂ ਖ਼ਬਰਾਂ ਦਿੱਤੀਆਂ ਸਨ ਕਿ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੈਰਿਸ ਦੀ ਕਾਨੂੰਨੀ ਅਧਿਕਾਰੀ ਲਾਰੇ ਬੇਕੁਆ ਨੇ ਗ੍ਰਿਫ਼ਤਾਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਇਹ ਵੀ ਨਹੀਂ ਦੱਸਿਆ ਕਿ ਗਹਿਣੇ ਬਰਾਮਦ ਹੋਏ ਹਨ ਜਾਂ ਨਹੀਂ। ਪਿਛਲੇ ਐਤਵਾਰ ਨੂੰ ਸਵੇਰੇ ਚੋਰਾਂ ਨੇ ਅੱਠ ਮਿੰਟ ਤੋਂ ਵੀ ਘੱਟ ਸਮੇਂ ਵਿੱਚ 10.2 ਕਰੋੜ ਡਾਲਰ ਕੀਮਤ ਦੇ ਗਹਿਣੇ ਚੋਰੀ ਕਰ ਲਏ ਸਨ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਮਿਊਜ਼ੀਅਮ ਦੀ ਖਿੜਕੀ ਤੋੜ ਕੇ ਫਰਾਂਸੀਸੀ ਸ਼ਾਹੀ ਗਹਿਣੇ ਚੋਰੀ ਕਰ ਲਏ ਸਨ।
Advertisement
Advertisement
