ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਰਜਨਟੀਨਾ ਟੂਰਨਾਮੈਂਟ: ਹਾਕੀ ਇੰਡੀਆ ਵੱਲੋਂ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ

ਨਵੀਂ ਦਿੱਲੀ, 17 ਮਈ ਹਾਕੀ ਇੰਡੀਆ ਨੇ ਅਰਜਨਟੀਨਾ ਦੇ ਰੋਸਾਰੀਓ ਵਿਚ ਹੋਣ ਵਾਲੇ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਲਈ 24 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਗੋਲਕੀਪਰ ਨਿਧੀ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ,...
Photos: Hockey India/X
Advertisement

ਨਵੀਂ ਦਿੱਲੀ, 17 ਮਈ

ਹਾਕੀ ਇੰਡੀਆ ਨੇ ਅਰਜਨਟੀਨਾ ਦੇ ਰੋਸਾਰੀਓ ਵਿਚ ਹੋਣ ਵਾਲੇ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਲਈ 24 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਗੋਲਕੀਪਰ ਨਿਧੀ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦੋਂ ਕਿ ਹਿਨਾ ਬਾਨੋ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 25 ਮਈ ਤੋਂ 2 ਜੂਨ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਅਰਜਨਟੀਨਾ, ਉਰੂਗਵੇ, ਚਿਲੀ ਅਤੇ ਭਾਰਤ ਸ਼ਾਮਲ ਹੋਣਗੇ।

Advertisement

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੇ ਕੋਚ ਤੁਸ਼ਾਰ ਖਾਂਡਕਰ ਨੇ ਇਕ ਰਿਲੀਜ਼ ਵਿਚ ਕਿਹਾ, ‘‘ਜੂਨੀਅਰ ਵਿਸ਼ਵ ਕੱਪ ’ਚ ਸਿਰਫ਼ ਛੇ ਮਹੀਨੇ ਬਾਕੀ ਹਨ, ਅਸੀਂ ਇਸ ਟੀਮ ਵਿੱਚੋਂ ਆਪਣੇ ਸਭ ਤੋਂ ਵਧੀਆ ਖਿਡਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੌਰੇ ਤੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਅਹਿਮ ਐਕਸਪੋਜ਼ਰ ਅਤੇ ਅਨੁਭਵ ਹਾਸਲ ਹੋਵੇਗਾ।

ਚੁਣੀ ਗਈ ਟੀਮ ਦਾ ਵੇਰਵਾ:-

ਟੀਮ ਵਿਚ ਦੂਜੀ ਗੋਲਕੀਪਰ ਵਜੋਂ ਐਂਗਿਲ ਹਰਸ਼ਾ ਰਾਣੀ ਮਿੰਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਦਿਆਸ੍ਰੀ ਵੀ. ਨੂੰ ਸਟੈਂਡਬਾਏ ਵਜੋਂ ਰੱਖਿਆ ਗਿਆ ਹੈ।

ਡਿਫੈਂਸ ਯੂਨਿਟ: ਟੀਮ ਦੀ ਡਿਫੈਂਸ ਯੂਨਿਟ ਵਿਚ ਮਮਿਤਾ ਓਰਾਮ, ਲਾਲਥੰਤਲੁਆਂਗੀ, ਮਨੀਸ਼ਾ, ਪੂਜਾ ਸਾਹੂ, ਪਾਰਵਤੀ ਟੋਪਨੋ, ਨੰਦਿਨੀ ਅਤੇ ਸਾਕਸ਼ੀ ਸ਼ੁਕਲਾ ਸ਼ਾਮਲ ਹਨ।

ਮਿੱਡਫੀਲਡ: ਪ੍ਰਿਯੰਕਾ ਯਾਦਵ, ਅਨੀਸ਼ਾ ਸਾਹੂ, ਰਜਨੀ ਕੇਰਕੇਟਾ, ਬਿਨੀਮਾ ਧਨ, ਖੈਦੇਮ ਸ਼ਿਲੇਮਾ ਚਾਨੂ, ਸੰਜਨਾ ਹੋਰੋ, ਸੁਪ੍ਰੀਆ ਕੁਜੁਰ ਅਤੇ ਪ੍ਰਿਯੰਕਾ ਡੋਗਰਾ ਹੋਣਗੇ ਮਿੱਡਫੀਲਡ ਵਿਚ ਸ਼ਾਮਲ ਹਨ, ਜਿਸ ਵਿੱਚ ਹੁੱਡਾ ਖਾਨ ਅਤੇ ਮੁਨਮੁਨੀ ਦਾਸ ਨੂੰ ਸਟੈਂਡਬਾਏ ਮਿਡਫੀਲਡਰ ਵਜੋਂ ਸੂਚੀਬੱਧ ਕੀਤਾ ਗਿਆ ਹੈ।

ਫਾਰਵਰਡ ਲਾਈਨ: ਹਿਨਾ ਬਾਨੋ, ਸੋਨਮ, ਸੁਖਵੀਰ ਕੌਰ, ਗੀਤਾ ਯਾਦਵ, ਲਾਲਰਿਨਪੁਈ, ਕਨਿਕਾ ਸਿਵਾਚ ਅਤੇ ਕਰਮਨਪ੍ਰੀਤ ਕੌਰ ਫਾਰਵਰਡ ਲਾਈਨ ਵਿਚ ਸ਼ਾਮਲ ਹਨ, ਜਦੋਂ ਕਿ ਸੇਲੇਸਟੀਨਾ ਹੋਰੋ ਨੂੰ ਸਟੈਂਡਬਾਏ ਫਾਰਵਰਡ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਭਾਰਤ 25 ਮਈ ਨੂੰ ਸ਼ੁਰੂਆਤੀ ਮੈਚ ਵਿਚ ਚਿਲੀ ਦਾ ਸਾਹਮਣਾ ਕਰੇਗਾ। -ਪੀਟੀਆਈ

Advertisement
Show comments