ਅਮਰੀਕਾ ਜੰਗ ਦੇ ਬਹਾਨੇ ਘੜ ਰਿਹੈ: ਮਾਦੁਰੋ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਅਮਰੀਕੀ ਸਰਕਾਰ ਉਨ੍ਹਾਂ ਵਿਰੁੱਧ ਜੰਗ ਦੇ ਬਹਾਨੇ ਘੜ ਰਹੀ ਹੈ। ਦੁਨੀਆ ਦਾ ਸਭ ਤੋਂ ਵੱਡਾ ਜੰਗੀ ਬੇੜਾ ਦੱਖਣੀ ਅਮਰੀਕੀ ਦੇਸ਼ ਦੇ ਨੇੜੇ ਪਹੁੰਚ ਰਿਹਾ ਹੈ। ਸ੍ਰੀ ਮਾਦੁਰੋ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ...
Advertisement
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਅਮਰੀਕੀ ਸਰਕਾਰ ਉਨ੍ਹਾਂ ਵਿਰੁੱਧ ਜੰਗ ਦੇ ਬਹਾਨੇ ਘੜ ਰਹੀ ਹੈ। ਦੁਨੀਆ ਦਾ ਸਭ ਤੋਂ ਵੱਡਾ ਜੰਗੀ ਬੇੜਾ ਦੱਖਣੀ ਅਮਰੀਕੀ ਦੇਸ਼ ਦੇ ਨੇੜੇ ਪਹੁੰਚ ਰਿਹਾ ਹੈ। ਸ੍ਰੀ ਮਾਦੁਰੋ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਨਵੀਂ ਜੰਗ ਵੱਲ ਵਧ ਰਿਹਾ ਹੈ, ਕਿਉਂਕਿ ਏਅਰਕ੍ਰਾਫਟ ਕੈਰੀਅਰ ਯੂ ਐੱਸ ਐੱਸ ਗੇਰਾਲਡ ਆਰ ਫੋਰਡ ਸਮੁੰਦਰੀ ਜਹਾਜ਼ ਜੋ 90 ਹਵਾਈ ਜਹਾਜ਼ਾਂ ਅਤੇ ਹਮਲਾਵਰ ਹੈਲੀਕਾਪਟਰਾਂ ਨੂੰ ਉਡਾਣ ਭਰਵਾ ਸਕਦਾ ਹੈ, ਵੈਨੇਜ਼ੁਏਲਾ ਦੇ ਨੇੜੇ ਆ ਰਿਹਾ ਹੈ। ਰਾਸ਼ਟਰਪਤੀ ਨਿਕੋਲਸ ਮਾਦੁਰੋ ਵੱਲੋਂ ਵਿਰੋਧੀ ਸਿਆਸਤਦਾਨ ਲਿਓਪੋਲਡੋ ਲੋਪੇਜ਼ ਦੀ ਨਾਗਰਿਕਤਾ ਅਤੇ ਪਾਸਪੋਰਟ ਰੱਦ ਕਰਨ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਅਮਰੀਕੀ ਸਰਕਾਰ ਵੱਲੋਂ ਮਹਿਸੂਸ ਕੀਤੇ ਜਾ ਰਹੇ ਦਬਾਅ ਦਾ ਵੀ ਜ਼ਿਕਰ ਕੀਤਾ।
Advertisement
Advertisement
