ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਨੀਪੈਗ ਵਿਚ ਇਮੇਜ਼ਨ ਟੀਵੀ ਦੀ ਸ਼ੁਰੂਆਤ

ਸੁਰਿੰਦਰ ਮਾਵੀ ਵਿਨੀਪੈਗ, 30 ਨਵੰਬਰ ਬੀਤੇ ਦਿਨੀਂ ਇਥੋਂ ਦੇ ਵਾਸਨੀਕ ਵਰਿੰਦਰ ਰੱਖੜਾ ਵੱਲੋਂ ਵਿਨੀਪੈਗ ਵਿਚ ਇਮੇਜ਼ਨ ਟੀਵੀ (Imagine TV) ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟੀਵੀ ਸਟੇਸ਼ਨ ਦੇ ਉਦਘਾਟਨ ਦੀ ਰਸਮ ਕੌਂਸਲਰ ਦੇਵੀ ਸ਼ਰਮਾ, ਐੱਮ ਐੱਲ ਏ ਦਿਲਜੀਤ ਬਰਾੜ ਵੱਲੋਂ...
Advertisement

ਸੁਰਿੰਦਰ ਮਾਵੀ

ਵਿਨੀਪੈਗ, 30 ਨਵੰਬਰ

Advertisement

ਬੀਤੇ ਦਿਨੀਂ ਇਥੋਂ ਦੇ ਵਾਸਨੀਕ ਵਰਿੰਦਰ ਰੱਖੜਾ ਵੱਲੋਂ ਵਿਨੀਪੈਗ ਵਿਚ ਇਮੇਜ਼ਨ ਟੀਵੀ (Imagine TV) ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟੀਵੀ ਸਟੇਸ਼ਨ ਦੇ ਉਦਘਾਟਨ ਦੀ ਰਸਮ ਕੌਂਸਲਰ ਦੇਵੀ ਸ਼ਰਮਾ, ਐੱਮ ਐੱਲ ਏ ਦਿਲਜੀਤ ਬਰਾੜ ਵੱਲੋਂ ਅਦਾ ਕੀਤੀ ਗਈ।

ਰੱਖੜਾ ਨੇ ਦੱਸਿਆ ਕਿ ਮੈਂ ਆਪਣਾ ਕਰੀਅਰ ਕੈਨੇਡਾ ਵਿੱਚ ਵਿਜ਼ਨ ਪੰਜਾਬ ਟੀਵੀ ’ਤੇ ਇੱਕ ਟੀਵੀ ਹੋਸਟ ਵਜੋਂ ਸ਼ੁਰੂ ਕੀਤਾ ਅਤੇ ਹੁਣ ਖ਼ੁਦ ਦਾ ਚੈਨਲ “Imagine TV” ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੈੱਨਲ ਦਾ ਇਕ ਸਟੂਡੀਓ ਚੰਡੀਗੜ੍ਹ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਸੁਰਿੰਦਰ, ਸੰਦੀਪ ਭੱਟੀ, ਗੁਰਨਿੰਦਰ ਬਲ, ਗਗਨ ਨੀਲ, ਸ਼ੀਆਨਾ ਪੂਰੀ ਤੋਂ ਇਲਾਵਾ ਕੌਰ ਸਿੰਘ ਸਿੱਧੂ ਲਾਈਵ ਸ਼ੋਅ ਸੰਬੋਧਨ ਕਰਨਗੇ। ਰੱਖੜਾ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕੇ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮੀ 6 ਵਜੇ ਤੋਂ 7 ਵਜੇ ਵਿਨੀਪੈਗ ਸਮੇਂ ਅਨੁਸਾਰ live ਸ਼ੋਅ ਕੀਤੇ ਜਾਣਗੇ ਜਿਸ ਵਿਚ ਦਰਸ਼ਕ ਵੀ ਹਿੱਸਾ ਲੈ ਸਕਦੇ ਹੋ।

ਇਸ ਮੌਕੇ ਵਰਿੰਦਰ ਰੱਖੜਾ, ਅਤੁੱਲ ਗਰਗ, ਸੁਨੀਲ ਗਰਗ, ਸੰਜੀਵ ਗਰਗ, ਨਰੇਸ਼ ਸ਼ਰਮਾ, ਨਰਿੰਦਰ ਕਾਲਕੱਟ, ਅਮਨ ਪੁਰੀ, ਸੁਰਿੰਦਰ ਮਾਵੀ, ਕਮਲੇਸ਼ ਸ਼ਰਮਾ, ਗੁਰਿੰਦਰ ਰੰਧਾਵਾ,ਸੰਦੀਪ ਭੱਟੀ, ਤੇ ਹੋਰ ਕਮਿਊਨਿਟੀ ਮੈਂਬਰ ਹਾਜ਼ਰ ਸਨ।

Advertisement
Show comments